ਵਿੰਬਲਡਨ : ਲੋਰੇਂਜੋ ਸੋਨੇਗੋ ''ਤੇ ਜਿੱਤ ਦਰਜ ਕਰ ਚੌਥੇ ਦੌਰ ''ਚ ਪੁੱਜੇ ਰਾਫੇਲ ਨਡਾਲ
Sunday, Jul 03, 2022 - 04:34 PM (IST)

ਸਪੋਰਟਸ ਡੈਸਕ- ਸਪੇਨ ਦੇ 22 ਵਾਰ ਦੇ ਮੇਜਰ ਚੈਂਪੀਅਨ ਰਾਫੇਲ ਨਡਾਲ ਨੇ ਵਿੰਬਲਡਨ ਟੈਨਿਸ ਗ੍ਰੈਂਡ ਸਲੈਮ ਦੇ ਚੌਥੇ ਦੌਰ 'ਚ ਪ੍ਰਵੇਸ਼ ਕੀਤਾ। ਨਡਲ ਨੇ ਤੀਜੇ ਦੌਰ ਦੇ ਮੁਕਾਬਲੇ 'ਤ 27ਵੇਂ ਨੰਬਰ ਦੇ ਲੋਰੇਂਜੋ ਸੋਨੇਗੋ 'ਤੇ 6-1, 6-2, 6-4 ਨਾਲ ਜਿੱਤ ਦਰਜ ਕੀਤੀ।
ਹੁਣ ਚੌਥੇ ਦੌਰ 'ਚ ਉਨ੍ਹਾਂ ਦਾ ਸਾਹਮਣਾ 21ਵੇਂ ਨੰਬਰ ਦੇ ਬੋਟਿਕ ਵਾਨ ਡਿ ਜਾਂਡਸ਼ੁਲਪ ਨਾਲ ਹੋਵੇਗਾ। ਜਦਕਿ ਨਿਕ ਕਿਰਗੀਓਸ ਤੇ ਚੌਥਾ ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਾਸ ਦਰਮਿਆਨ ਤੀਜੇ ਦੌਰ ਦਾ ਮੁਕਾਬਲਾ ਕਾਫ਼ੀ 'ਜ਼ੁਬਾਨੀ ਜੰਗ' ਨਾਲ ਭਰਿਆ ਰਿਹਾ। ਇਸ 'ਚ ਗ਼ੈਰ ਦਰਜਾ ਪ੍ਰਾਪਤ ਕਿਰਗੀਓਸ ਨੇ 6-7, 6-4, 6-3, 7-6 ਨਾਲ ਜਿੱਤ ਦਰਜ ਕੀਤੀ ਤੇ ਚੌਥੇ ਦੌਰ 'ਚ ਉਸ ਦਾ ਸਾਹਮਣਾ ਬ੍ਰੈਂਡਨ ਨਾਕਾਸ਼ਿਮਾ ਨਾਲ ਹੋਵੇਗਾ।
ਕਿਰਗੀਓਸ 'ਤੇ ਪਹਿਲੇ ਦੌਰ ਦੇ ਬਾਅਦ ਇਕ ਦਰਸ਼ਕ ਵਲ ਥੁੱਕਣ ਲਈ ਜੁਰਮਾਨਾ ਵੀ ਲਾਇਆ ਗਿਆ ਹੈ। ਉਹ 2016 ਦੇ ਬਾਅਦ ਪਹਿਲੀ ਵਾਰ ਆਲ ਇੰਗਲੈਂਡ ਕਲੱਬ ਦੇ ਚੌਥੇ ਦੌਰ 'ਚ ਪੁੱਜੇ। ਪਿਛਲੇ ਸਾਲ ਫ੍ਰੈਂਚ ਓਪਨ ਦੇ ਉਪ ਜੇਤੂ ਰਹੇ ਸਿਟਸਿਪਾਸ ਨੇ ਮੈਚ ਦੇ ਬਾਅਦ ਕਿਰਗੀਓਸ ਦੇ ਵਿਵਹਾਰ ਦੀ ਆਲੋਚਨਾ ਕੀਤੀ। ਸੋਮਵਾਰ ਨੂੰ ਹੋਰਨਾਂ ਮੁਕਾਬਲਿਆਂ 'ਚ 11ਵੇਂ ਨੰਬਰ ਦੇ ਟੇਲਰ ਫ੍ਰਿਟਜ਼ ਕੁਆਲੀਫਾਇਰ ਜੇਸਨ ਕੁਬਲਰ ਦੇ ਸਾਹਮਣੇ ਹੋਣਗੇ ਜਦਕਿ 19ਵੇਂ ਨੰਬਰ ਦੇ ਐਲੇਕਸ ਡਿ ਮਿਨੌਰ ਦਾ ਸਾਹਮਣਾ ਕ੍ਰਿਸਟੀਅ ਗਾਰਿਨ ਨਾਲ ਹੋਵੇਗਾ।