ਵਿਲੀਅਮਸਨ ਅਤੇ ਧਨੰਜੈ ਦੇ ਗੇਂਦਬਾਜ਼ੀ ਐਕਸ਼ਨ ਦੀ ਕੀਤੀ ਸ਼ਿਕਾਇਤ

08/20/2019 12:07:24 PM

ਸਪੋਰਸਟ ਡੈਸਕ— ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਗਾਲੇ 'ਚ ਪਹਿਲੇ ਟੈਸਟ ਦੌਰਾਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਸ਼੍ਰੀਲੰਕਾ ਦੇ ਅਕੀਲਾ ਧਨੰਜੈ ਦੇ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਕੀਤੀ ਗਈ ਹੈ। ਦੋਨੋਂ ਖਿਡਾਰੀ ਸੱਜੇ ਹੱਥ ਦੇ ਆਫ ਬ੍ਰੇਕ ਸਪਿਨਰ ਹਨ ਅਤੇ ਐਤਵਾਰ ਨੂੰ ਖਤਮ ਹੋਏ ਪਹਿਲੇ ਟੈਸਟ ਦੌਰਾਨ ਦੋਨਾਂ ਦੇ ਐਕਸ਼ਨ ਦੀ ਸ਼ਿਕਾਇਤ ਕੀਤੀ ਗਈ। ਆਈ. ਸੀ. ਸੀ. ਨੇ ਇਕ ਬਿਆਨ 'ਚ ਕਿਹਾ, '' ਦੋਨੋਂ ਟੀਮਾਂ ਦੇ ਮੈਨੇਜਮੈਂਟ ਨੂੰ ਮੈਚ ਅਧਿਕਾਰੀਆਂ ਦੀ ਰਿਪੋਰਟ ਦਿੱਤੀ ਗਈ ਹੈ ਜਿਸ 'ਚ ਇਨ੍ਹਾਂ ਦੋਨਾਂ ਖਿਡਾਰੀਆਂ ਦੇ ਐਕਸ਼ਨ ਦੀ ਸ਼ਿਕਾਇਤ ਕੀਤੀ ਗਈ।

ਦੋਨਾਂ ਦੀ 18 ਅਗਸਤ ਤੋਂ 14 ਦਿਨ ਦੇ ਅੰਦਰ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਦੋਨਾਂ ਨੂੰ ਅੰਤਰਰਾਸ਼ਟਰੀ ਕ੍ਰਿਕੇਟ 'ਚ ਗੇਂਦਬਾਜ਼ੀ ਦੀ ਆਗਿਆ ਰਹੇਗੀ। ਵਿਲੀਅਮਸਨ ਨੇ ਦੂਜੀ ਪਾਰੀ 'ਚ ਤਿੰਨ ਹੀ ਓਵਰ ਗੇਂਦਬਾਜ਼ੀ ਕੀਤੀ। ਉਹ ਹੁਣ ਤੱਕ 73 ਮੈਚਾਂ 'ਚ 29 ਵਿਕਟਾਂ ਲੈ ਚੁੱਕੇ ਹਨ।  ਧਨੰਜੈ ਨੇ ਅਜੇ ਤੱਕ ਸਿਰਫ ਛੇ ਟੈਸਟ ਖੇਡੇ ਹਨ ਅਤੇ ਉਨ੍ਹਾਂ ਦੇ ਨਾਂ 33 ਵਿਕਟਾਂ ਹਨ।


Related News