ਮੋਢੇ ''ਚ ਸੱਟ ਲੱਗਣ ਤੋਂ ਬਾਅਦ ਹਸਪਤਾਲ ਪਹੁੰਚਿਆ ਵਿਲੀਅਮਸਨ
Monday, Mar 11, 2019 - 10:21 PM (IST)

ਵੇਲਿੰਗਟਨ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਬੰਗਲਾਦੇਸ਼ ਵਿਰੁੱਧ ਇਥੇ ਬੇਸਿਨ ਰਿਜ਼ਰਵ 'ਚ ਦੂਜੇ ਟੈਸਟ ਮੈਚ ਦੌਰਾਨ ਮੋਢੇ ਵਿਚ ਸੱਟ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਕੀਵੀ ਟੀਮ ਦੇ ਬੁਲਾਰੇ ਅਨੁਸਾਰ ਵਿਲੀਅਮਸਨ ਨੂੰ ਚੌਕਸੀ ਵਜੋਂ ਹਸਪਤਾਲ ਲਿਜਾਇਆ ਗਿਆ ਹੈ, ਜਿਥੇ ਉਸ ਦੇ ਖੱਬੇ ਮੋਢੇ ਦੀ ਸਕੈਨ ਕੀਤੀ ਜਾਵੇਗੀ। ਨਿਊਜ਼ੀਲੈਂਡ ਕ੍ਰਿਕਟ ਬੋਰਡ (ਐੱਨ. ਜ਼ੈੱਡ. ਸੀ.) ਨੇ ਸੋਮਵਾਰ ਟਵਿਟਰ 'ਤੇ ਕਪਤਾਨ ਨੂੰ ਲੱਗੀ ਸੱਟ ਦੀ ਜਾਣਕਾਰੀ ਦਿੱਤੀ। ਉਸ ਨੇ ਲਿਖਿਆ, ''ਕੇਨ ਵਿਲੀਅਮਸਨ ਮੈਚ ਲਈ ਅੱਜ ਮੈਦਾਨ 'ਤੇ ਵਾਪਸੀ ਨਹੀਂ ਕਰੇਗਾ ਕਿਉਂਕਿ ਇਕ ਦਿਨ ਬਾਅਦ ਉਸ ਦੇ ਖੱਬੇ ਮੋਢੇ ਦੀ ਐੱਮ. ਆਰ. ਆਈ. ਸਕੈਨ ਹੋਣੀ ਹੈ ਤੇ ਇਸ ਲਈ ਉਸ ਨੂੰ ਆਰਾਮ ਦਿੱਤਾ ਗਿਆ ਹੈ।