ਕਪਤਾਨੀ ''ਚ ਕਿਸੇ ਤਰ੍ਹਾਂ ਦਾ ਨਵਾਂ ਪ੍ਰਯੋਗ ਨਹੀਂ ਕਰਾਂਗਾ- ਮਿਸ਼ੇਲ ਮਾਰਸ਼
Tuesday, Aug 22, 2023 - 04:47 PM (IST)

ਮੈਲਬਰਨ- ਆਸਟ੍ਰੇਲੀਆ ਦੇ ਆਲਰਾਉਂਡਰ ਮਿਸ਼ੇਲ ਮਾਰਸ਼ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਦੇ ਸੀਮਿਤ ਓਵਰਾਂ ਦੇ ਆਉਣ ਵਾਲੇ ਦੌਰੇ 'ਚ ਉਹ ਕਪਤਾਨ ਦੇ ਰੂਪ 'ਚ ਕਿਸੇ ਤਰ੍ਹਾਂ ਦਾ ਕੋਈ ਨਵਾਂ ਪ੍ਰਯੋਗ ਨਹੀਂ ਕਰਨਗੇ ਅਤੇ ਇਸ ਦੀ ਜਗ੍ਹਾ ਉਸੇ ਤਰੀਕੇ ਨਾਲ ਅੱਗੇ ਵਧੇਗਾ ਜਿਸ ਤਰ੍ਹਾਂ ਨਿਯਮਿਤ ਕਪਤਾਨ ਪੈਟ ਕਮਿੰਸ ਅਤੇ ਕੋਚ ਐਂਡਰਿਊ ਮੈਕਡਾਨਲਡ ਚੱਲ ਰਹੇ ਸਨ। ਕਮਿੰਸ ਅਜੇ ਗੁੱਟ ਦੀ ਸੱਟ 'ਤੋਂ ਉੱਭਰ ਰਹੇ ਹਨ ਅਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ 'ਚ 31 ਸਾਲਾ ਮਾਰਸ਼ ਨੂੰ ਆਸਟ੍ਰੇਲੀਆ ਦੀ ਟੀ-20 ਅਤੇ ਵਨਡੇ ਟੀਮ ਦੀ ਕਪਤਾਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਏਸ਼ੀਆ ਕੱਪ ਵਿਸ਼ਵ ਕੱਪ ਦੇ ਲਈ ਭਾਰਤ ਦੀਆਂ ਤਿਆਰੀਆਂ ਦਾ ਮੁੱਖ ਹਿੱਸਾ : ਟਿਮ ਸਾਊਦੀ
ਮਾਰਸ਼ ਨੇ ਕਿਹਾ, ' ਮੈਂ ਸ਼ਾਇਦ ਕੋਈ ਨਵਾਂ ਪ੍ਰਯੋਗ ਨਹੀਂ ਕਰਾਂਗਾ। ਮੇਰਾ ਮੰਨਣਾ ਹੈ ਕਿ ਅਗਵਾਈ ਦੇ ਹੁਨਰ ਲਈ ਜੋ ਸਭ ਤੋਂ ਮਹੱਤਵਪੂਰਨ ਚੀਜ਼ ਜੋ ਮੈਂ ਸਿੱਖੀ ਉਹ ਹੈ ਖ਼ੁਦ ਦੇ ਪ੍ਰਤੀ ਇਮਾਨਦਾਰ ਰਹਿਣਾ। ਕਮਿੰਸ ਅਤੇ ਮੈਕਡਾਨਲਡ ਨੇ ਸਾਡੀ ਟੀਮ 'ਚ ਬਹੁਤ ਵਧੀਆ ਮਾਹੌਲ ਤਿਆਰ ਕੀਤਾ ਹੈ ਅਤੇ ਉਮੀਦ ਹੈ ਕਿ ਟੀ20 ਫਾਰਮੈੱਟ 'ਚ ਮੈਂ ਇਸ ਨੂੰ ਬਣਾਈ ਰੱਖਾਂਗਾ ਅਤੇ ਅਜਿਹਾ ਮਾਹੌਲ ਤਿਆਰ ਕਰਾਂਗਾ ਜਿਸ 'ਚ ਖਿਡਾਰੀ ਆਸਟ੍ਰੇਲੀਆ ਵੱਲੋਂ ਖੇਡਦੇ ਹੋਏ ਕ੍ਰਿਕਟ ਦਾ ਪੂਰਾ ਆਨੰਦ ਲੈਣਗੇ।'
ਇਹ ਵੀ ਪੜ੍ਹੋ- ਭਾਰਤੀ ਜੂਨੀਅਰ ਹਾਕੀ ਟੀਮ ਨੇ ਇੰਗਲੈਂਡ ਨੂੰ 4-0 ਨਾਲ ਹਰਾਇਆ
ਮਾਰਸ਼ ਨੇ ਉਮੀਦ ਜਤਾਈ ਹੈ ਕਿ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੌਰਾਨ ਕੰਮਿਸ ਉਨ੍ਹਾਂ 'ਤੇ ਭਰੋਸਾ ਦਿਖਾਉਣਗੇ। ਉਨ੍ਹਾਂ ਨੇ ਕਿਹਾ ਹੈ ਕਿ ਮੇਰਾ ਮੰਨਣਾ ਹੈ ਕਿ ਪੈਟ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਕਪਤਾਨੀ ਕਰਦੇ ਹੋਏ ਹੋਰ ਖਿਡਾਰੀਆਂ 'ਤੇ ਵੀ ਨਿਰਭਰ ਰਰਿੰਦਾ ਹੈ। ਉਹ ਸ਼ਾਨਦਾਰ ਭੂਮਿਕਾ ਨਿਭਾ ਰਹੇ ਹਨ। ਮਾਰਸ਼ ਨੇ ਕਿਹਾ ਹੈ ਕਿ ਗੇਂਦਬਾਜ਼ ਹੋਣ ਦੇ ਕਾਰਨ ਹਰੇਕ ਫਾਰਮੈਟ ਦੇ ਹਰੇਕ ਮੈਚ 'ਚ ਖੇਡਣਾ ਹੈ ਉਸ ਦੇ ਲਈ ਸਭੰਵ ਨਹੀਂ ਹੈ ਅਤੇ ਇਸ ਅਜਿਹੇ ਖਿਡਾਰੀ ਹਨ ਜਿਨ੍ਹਾਂ 'ਤੇ ਉਹ ਭਰੋਸਾ ਕਰ ਸਕਦਾ ਹੈ। ਸਾਡੇ ਵਿਚਾਲੇ ਚੰਗੀ ਦੋਸਤੀ ਹੈ ਅਤੇ ਮੈਂ ਜਾਣਦਾ ਹਾਂ ਕਿ ਉਹ ਮੇਰੇ 'ਤੇ ਅਤੇ ਮੈਂ ਉਨ੍ਹਾਂ 'ਤੇ ਭਰੋਸਾ ਕਰ ਸਕਦਾ ਹਾਂ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8