RCB ਨੂੰ ਲੱਗਾ ਝਟਕਾ, ਸੱਟ ਲੱਗਣ ਕਾਰਨ ਇਹ ਖਿਡਾਰੀ IPL ''ਚੋਂ ਹੋਇਆ ਬਾਹਰ

Thursday, Mar 16, 2023 - 11:03 PM (IST)

RCB ਨੂੰ ਲੱਗਾ ਝਟਕਾ, ਸੱਟ ਲੱਗਣ ਕਾਰਨ ਇਹ ਖਿਡਾਰੀ IPL ''ਚੋਂ ਹੋਇਆ ਬਾਹਰ

ਨਵੀਂ ਦਿੱਲੀ (ਭਾਸ਼ਾ) : ਇੰਗਲੈਂਡ ਦਾ ਬੱਲੇਬਾਜ਼ ਵਿਲ ਜੈਕ ਬੰਗਲਾਦੇਸ਼ ਵਿੱਚ ਸੀਮਿਤ ਓਵਰਾਂ ਦੀ ਸੀਰੀਜ਼ ਦੌਰਾਨ ਜ਼ਖ਼ਮੀ ਹੋਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸੈਸ਼ਨ ਤੋਂ ਬਾਹਰ ਹੋ ਗਿਆ ਹੈ। ਰਾਇਲ ਚੈਲੰਜਰਸ ਬੈਂਗਲੁਰੂ (ਆਰ. ਸੀ. ਬੀ.) ਨੇ ਦਸੰਬਰ ਵਿਚ ਆਈ. ਪੀ. ਐੱਲ. ਨੀਲਾਮੀ ਵਿਚ 3.2 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ 24 ਸਾਲ ਦੇ ਜੈਕਸ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਸੀ।

ਇਹ ਵੀ ਪੜ੍ਹੋੋ : WPL 2023 : ਗੁਜਰਾਤ ਦੀ ਸ਼ਾਨਦਾਰ ਜਿੱਤ, ਦਿੱਲੀ ਨੂੰ 11 ਦੌੜਾਂ ਨਾਲ ਹਰਾਇਆ

ਆਰ. ਸੀ. ਬੀ. ਹੁਣ ਜੈਕ ਦੀ ਜਗ੍ਹਾ ਟੀਮ ਵਿਚ ਨਿਊਜ਼ੀਲੈਂਡ ਦਾ ਮਾਈਕਲ ਬ੍ਰੇਸਵੈਲ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬ੍ਰੇਸਵੈਲ ਆਈ. ਪੀ. ਐੱਲ. ਨੀਲਾਮੀ ਵਿਚ ਇਕ ਕਰੋੜ ਦੀ ਆਧਾਰ ਰਾਸ਼ੀ ਨਾਲ ਸ਼ਾਮਿਲ ਹੋਇਆ ਸੀ ਪਰ ਉਸ ਦੇ ਨਾਮ ਉੱਤੇ ਕਿਸੇ ਵੀ ਟੀਮ ਨੇ ਬੋਲੀ ਨਹੀਂ ਲਾਈ ਸੀ। ਆਰ. ਸੀ. ਬੀ. ਦੀ ਟੀਮ 2 ਅਪ੍ਰੈਲ ਨੂੰ ਮੁੰਬਈ ਇੰਡੀਅਨਸ ਖਿਲਾਫ਼ ਆਪਣੇ ਅਭਿਆਨ ਦਾ ਆਗਾਜ਼ ਕਰੇਗੀ।


author

Mandeep Singh

Content Editor

Related News