ਮੌਕਾ ਮਿਲਿਆ ਤਾਂ ਅਗਲਾ ਓਲੰਪਿਕ ਖੇਡਾਂਗਾ : ਅਖਿਲ

08/13/2017 12:54:02 AM

ਨਵੀਂ ਦਿੱਲੀ— ਪ੍ਰੋ ਮੁੱਕੇਬਾਜ਼ੀ ਵਿਚ ਸਫਲ ਮੌਜੂਦਗੀ ਦਿਖਾ ਕੇ ਸਟਾਰ ਮੁੱਕੇਬਾਜ਼ ਅਖਿਲ ਕੁਮਾਰ ਦੇ ਮਨ ਵਿਚ ਇਕ ਹੋਰ ਓਲੰਪਿਕ ਖੇਡਣ ਦੀ ਇੱਛਾ ਬਾਕੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਜੇ ਮੌਕਾ ਮਿਲਿਆ ਤਾਂ ਉਹ 2020 ਦੀਆਂ ਟੋਕੀਓ ੋਓਲੰਪਿਕ ਖੇਡਾਂ 'ਚ ਹਿੱਸਾ ਲਵੇਗਾ।
ਅਖਿਲ ਨੇ ਸ਼ਨੀਵਾਰ ਪੀ. ਐੱਚ. ਡੀ. ਚੈਂਬਰ ਵਲੋਂ ਆਯੋਜਿਤ 5ਵੇਂ ਗਲੋਬਲ ਸਪੋਰਟਸ ਕਨਵੈਨਸ਼ਨ-ਸਪੋਰਟਸ ਫਾਰ ਆਲ ਵਿਚ ਸਨਮਾਨਿਤ ਹੋਣ ਪਿੱਛੋਂ ਕਿਹਾ ਕਿ ਪ੍ਰੋ ਮੁੱਕੇਬਾਜ਼ੀ ਵਿਚ ਮੇਰੀ ਮੌਜੂਦਗੀ ਅਤੇ ਮੇਰਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਪਰ ਮੈਂ ਵੀ ਹੁਣ ਓਲੰਪਿਕ ਵਿਚ ਖੇਡਣ ਦੀ ਇੱਛਾ ਰੱਖਦਾ ਹਾਂ। 2020 'ਚ ਕੀ ਪਤਾ ਅਸੀਂ ਵੀ ਮੁਕਾਬਲੇ 'ਚ ਖੜ੍ਹੇ ਹੋ ਜਾਈਏ। ਜੇ ਮੌਕਾ ਮਿਲਦਾ ਹੈ ਤਾਂ ਮੈਂ ਜ਼ਰੂਰ ਓਲੰਪਿਕ ਵਿਚ ਉਤਰ ਸਕਦਾ ਹਾਂ। 
ਪ੍ਰੋਫੈਸ਼ਨਲ ਕੈਰੀਅਰ ਦੀ ਸ਼ਾਨਦਾਰ ਸ਼ੁਰੂਆਤ ਪਿੱਛੋਂ ਓਲੰਪਿਕ ਦੇ ਸੁਪਨੇ ਬਾਰੇ ਪੁੱਛੇ ਜਾਣ 'ਤੇ ਅਖਿਲ ਨੇ ਕਿਹਾ ਕਿ ਮੈਂ ਆਪਣਾ ਪਰਿਵਾਰ ਕਿਵੇਂ ਛੱਡ ਸਕਦਾ ਹਾਂ। ਜੇ ਮੌਕਾ ਮਿਲਦਾ ਹੈ ਤਾਂ ਇਸ ਵਿਚ ਕੋਈ ਮਾੜੀ ਗੱਲ ਨਹੀਂ। ਮੁੱਕੇ ਮਾਰਨੇ ਹਨ ਜਾਂ ਖਾਣੇ ਹਨ, ਉਹ ਭਾਵੇਂ ਓਲੰਪਿਕ ਹੋਵੇ ਜਾਂ ਪ੍ਰੋ ਮੁੱਕੇਬਾਜ਼ੀ, ਕੋਈ ਖਾਸ ਫਰਕ ਨਹੀਂ ਹੈ।


Related News