ਕੀ ਸੱਟ ਦੇ ਚੱਲਦੇ ਧਵਨ ਪਹਿਲੇ ਟੈਸਟ ''ਚੋਂ ਹੋਣਗੇ ਬਾਹਰ!

Saturday, Dec 30, 2017 - 05:28 PM (IST)

ਨਵੀਂ ਦਿੱਲੀ (ਬਿਊਰੋ)— ਭਾਰਤ-ਸਾਊਥ ਅਫਰੀਕਾ ਦਰਮਿਆਨ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਫੈਂਸ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਭਾਰਤੀ ਟੀਮ ਦੇ ਧਮਾਕੇਦਾਰ ਓਪਨਰ ਸ਼ਿਖਰ ਧਵਨ 5 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਹਨ। ਮਹਿਮਾਨ ਭਾਰਤ ਸਾਊਥ ਅਫਰੀਕਾ ਖਿਲਾਫ 3 ਟੈਸਟ, 6 ਵਨਡੇ ਅਤੇ 3 ਟੀ-20 ਮੈਚ ਖੇਡੇਗਾ। 56 ਦਿਨ ਦੇ ਇਸ ਦੌਰੇ ਵਿਚ 5 ਜਨਵਰੀ ਤੋਂ ਲੈ ਕੇ 28 ਜਨਵਰੀ ਤੱਕ ਟੈਸਟ, ਜਦੋਂ ਕਿ 1-21 ਫਰਵਰੀ ਦਰਮਿਆਨ ਵਨਡੇ ਅਤੇ ਟੀ20 ਸੀਰੀਜ਼ ਖੇਡੀ ਜਾਵੇਗੀ।
ਸ਼ਿਖਰ ਧਵਨ ਦੇ ਸਥਾਨ ਉੱਤੇ ਜ਼ਿੰਮੇਦਾਰੀ ਮੁਰਲੀ ਵਿਜੇ ਅਤੇ ਕੇ.ਐੱਲ. ਰਾਹੁਲ ਨੂੰ ਸੌਂਪੀ ਜਾ ਸਕਦੀ ਹੈ। ਦੱਸ ਦਈਏ ਕਿ ਸ਼ਿਖਰ ਧਵਨ ਗਿੱਟੇ ਵਿਚ ਸੱਟ ਦੇ ਚਲਦੇ ਅਨਫਿਟ ਹਨ। ਉਨ੍ਹਾਂ ਨੂੰ ਸਾਉਥ ਅਫਰੀਕਾ ਦੀ ਰਵਾਨਗੀ ਤੋਂ ਪਹਿਲਾਂ ਲੰਗੜਾ ਕੇ ਚਲਦੇ ਹੋਏ ਵੀ ਵੇਖਿਆ ਗਿਆ ਸੀ। ਉਸ ਦੌਰਾਨ ਧਵਨ ਦੇ ਖੱਬੇ ਗਿੱਟੇ ਵਿੱਚ ਪੱਟੀਆਂ ਬੱਝੀਆਂ ਹੋਈਆਂ ਸਨ।


Related News