ਸਟੋਸੁਰ, ਗਾਫ ਨੂੰ ਅਮਰੀਕੀ ਓਪਨ ''ਚ ਵਾਈਲਡ ਕਾਰਡ
Thursday, Aug 15, 2019 - 12:18 AM (IST)

ਨਿਊਯਾਰਕ— ਸਾਬਕਾ ਚੈਂਪੀਅਨ ਸਟੋਸੁਰ ਅਤੇ ਵਿੰਬਲਡਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕੋਕੋ ਗਾਫ ਨੂੰ ਮੰਗਲਵਾਰ ਅਮਰੀਕੀ ਓਪਨ ਲਈ ਵਾਈਲਡ ਕਾਰਡ ਦਿੱਤਾ ਗਿਆ। 15 ਸਾਲ ਦੀ ਗਾਫ ਨੇ ਕੁਆਲੀਫਾਇੰਗ ਰਾਹੀਂ ਵਿੰਬਲਡਨ ਦੇ ਮੁੱਖ ਡਰਾਅ ਵਿਚ ਜਗ੍ਹਾ ਬਣਾਈ, ਜਿਥੇ ਪਹਿਲੇ ਦੌਰ ਵਿਚ ਉਸ ਨੇ 5 ਵਾਰ ਦੀ ਚੈਂਪੀਅਨ ਵੀਨਸ ਵਿਲੀਅਮਸ ਨੂੰ ਹਰਾਇਆ। ਉਹ ਅਖੀਰ ਚੌਥੇ ਦੌਰ ਵਿਚ ਸਿਮੋਨਾ ਹਾਲੇਪ ਖਿਲਾਫ ਹਾਰ ਗਈ ਤਾਂ ਬਾਅਦ ਵਿਚ ਚੈਂਪੀਅਨ ਬਣੀ।
ਗਾਫ ਤੋਂ ਇਲਾਵਾ 8 ਵਾਈਲਡ ਕਾਰਡ ਧਾਰਕਾਂ ਵਿਚ 4 ਹੋਰ ਨੌਜਵਾਨ ਹਨ। ਇਸ ਵਿਚ ਅਮਰੀਕਾ ਦੀਆਂ 17 ਸਾਲ ਦੀਆਂ 3 ਖਿਡਾਰਨਾਂ ਕੈਟੀ ਮੈਕਨੈਲੀ, ਵਾਈਟਨੀ ਓਸਸਿਗਵੇ ਅਤੇ ਕੈਟੀ ਵੋਲੀਨੈਟਸ ਅਤੇ ਫਰਾਂਸ ਦੀ 16 ਸਾਲਾ ਡਾਇਨਾ ਪੈਰੀ ਸ਼ਾਮਲ ਹਨ। ਆਸਟਰੇਲੀਆ ਦੀ 35 ਸਾਲਾ 2011 ਦੀ ਚੈਂਪੀਅਨ ਸਟੋਸੁਰ ਨੂੰ ਵੀ ਵਾਈਲਡ ਕਾਰਡ ਦਿੱਤਾ ਗਿਆ ਹੈ।