ਧੋਨੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚਿਆ ਵਿਕਟਕੀਪਰ ਰਿਸ਼ਭ ਪੰਤ, ਤਸਵੀਰ ਹੋਈ ਵਾਇਰਲ
Friday, Oct 25, 2019 - 05:45 PM (IST)

ਸਪੋਰਸਟਸ ਡੈਸਕ— ਬੰਗਲਾਦੇਸ਼ ਖਿਲਾਫ ਟੀ20 ਸੀਰੀਜ਼ ਲਈ ਰਿਸ਼ਭ ਪੰਤ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਚੀਫ ਸਿਲੈਕਟਰ ਐੱਮ. ਐੱਸ. ਕੇ ਪ੍ਰਸਾਦ ਨੇ ਕਿਹਾ ਸੀ ਕਿ ਉਹ ਰਿਸ਼ਭ ਪੰਤ ਨੂੰ ਮੌਕਾ ਦੇਣਾ ਚਾਹੁੰਦੇ ਹਨ ਤਾ ਜੋ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਬਤ ਕਰ ਸਕਣ। ਪੰਤ ਨੂੰ ਲੰਬੇ ਸਮੇਂ ਤੋਂ ਮਹਿੰਦਰ ਸਿੰਘ ਧੋਨੀ ਦਾ ਵਾਰਿਸ ਮੰਨਿਆ ਜਾਂਦਾ ਰਿਹਾ ਹੈ। ਪੰਤ ਆਪਣੇ ਆਪ ਵੀ ਧੋਨੀ ਨੂੰ ਆਪਣਾ ਰੋਲ ਮਾਡਲ ਦੱਸਦੇ ਆਏ ਹਨ। ਪੰਤ ਬੰਗਲਾਦੇਸ਼ ਖਿਲਾਫ ਸੀਰੀਜ਼ ਤੋਂ ਪਹਿਲਾਂ ਧੋਨੀ ਨੂੰ ਮਿਲਣ ਰਾਂਚੀ ਪੁੱਜੇ ਹੋਏ ਹਨ।
ਰਿਸ਼ਭ ਪੰਤ ਨੇ ਟਵਿਟਰ 'ਤੇ ਧੋਨੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਧੋਨੀ ਦੇ ਫ਼ਾਰਮ ਹਾਉਸ ਦੀ ਹੈ ਜਿੱਥੇ ਉਹ ਧੋਨੀ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਧੋਨੀ ਫਾਰਮ ਹਾਊਸ 'ਤੇ ਪੰਤ ਧੋਨੀ ਦੇ ਕੁੱਤਿਆਂ ਨਾਲ ਖੇਡਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ 'ਚ ਲਿੱਖਿਆ, ਗੁੱਡ ਵਾਇਬਸ ਓਨਲੀ।