WI v PAK : ਪਾਕਿ ਨੇ ਵਿੰਡੀਜ਼ ਨੂੰ 109 ਦੌੜਾਂ ਨਾਲ ਹਰਾਇਆ

Wednesday, Aug 25, 2021 - 07:59 PM (IST)

WI v PAK : ਪਾਕਿ ਨੇ ਵਿੰਡੀਜ਼ ਨੂੰ 109 ਦੌੜਾਂ ਨਾਲ ਹਰਾਇਆ

ਕਿੰਗਸਟਨ (ਜਮੈਕਾ)- ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਦੇ ਆਖਰੀ ਦਿਨ 109 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕੀਤੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਨੇ 43 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਨਾਲ ਮੈਚ ’ਚ 94 ਦੌੜਾਂ ਦੇ ਕੇ 10 ਵਿਕਟਾਂ ਹਾਸਲ ਕੀਤੀਆਂ। ਉਸ ਦੇ ਇਸ ਯਤਨ ਨਾਲ 329 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਵੈਸਟਇੰਡੀਜ਼ ਦੀ ਟੀਮ ਦੂਜੀ ਪਾਰੀ ’ਚ 219 ਦੌੜਾਂ ’ਤੇ ਆਊਟ ਹੋ ਗਈ। ਸ਼ਾਹੀਨ ਦੇ ਇਲਾਵਾ ਨੌਮਾਨ ਅਲੀ ਨੇ 3 ਅਤੇ ਹਸਨ ਅਲੀ ਨੇ 2 ਵਿਕਟਾਂ ਹਾਸਲ ਕੀਤੀਆਂ।

ਇਹ ਖ਼ਬਰ ਪੜ੍ਹੋ- ਨੇਵਾਡਾ 'ਚ ਜੰਗਲੀ ਅੱਗ ਨੇ ਕੀਤੀ ਹਵਾ ਦੀ ਗੁਣਵੱਤਾ ਖਰਾਬ

PunjabKesari
ਸ਼ਾਹੀਨ ਨੇ ਪੰਜਵੇਂ ਦਿਨ ਚਾਹ ਤੋਂ ਬਾਅਦ ਜੇਸ਼ੁਆ ਡਿਸਿਲਵਾ ਦੇ ਰੂਪ ਵਿਚ ਆਖਰੀ ਵਿਕਟ ਲੈ ਕੇ ਪਾਕਿਸਤਾਨ ਨੂੰ ਜਿੱਤ ਦਿਵਾਈ। ਇਸ 21 ਸਾਲਾ ਗੇਂਦਬਾਜ਼ ਨੇ ਪਹਿਲੀ ਪਾਰੀ 'ਚ 51 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਨੇ ਸੀਰੀਜ਼ 'ਚ 11.28 ਦੀ ਔਸਤ ਨਾਲ 18 ਵਿਕਟਾਂ ਹਾਸਲ ਕੀਤੀਆਂ। ਵੈਸਟਇੰਡੀਜ਼ ਨੇ ਇਕ ਵਿਕਟ 'ਤੇ 49 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਪਹਿਲੇ ਸੈਸ਼ਨ ਵਿਚ ਹੀ ਚਾਰ ਵਿਕਟਾਂ ਗੁਆ ਦਿੱਤੀਆਂ।

PunjabKesari
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News