ਮੈਡਲ ਜਿੱਤਣ ਮਗਰੋਂ ਉਸ ਨੂੰ ਆਪਣੇ ਦੰਦਾਂ ਨਾਲ ਕਿਉਂ ਚਿੱਥਦੇ ਹਨ ਖਿਡਾਰੀ? ਬੇਹੱਦ ਦਿਲਚਸਪ ਹੈ ਵਜ੍ਹਾ
Tuesday, Jul 27, 2021 - 04:51 PM (IST)
ਨਵੀਂ ਦਿੱਲੀ : ਟੋਕੀਓ ਓਲੰਪਿਕ ਦਾ ਆਗਾਜ਼ ਹੋ ਚੁੱਕਾ ਹੈ। ਸਾਰੇ ਖਿਡਾਰੀ ਪੂਰੀ ਤਿਆਰੀ ਨਾਲ ਖੇਡਾਂ ਦੇ ਇਸ ਮਹਾਕੁੰਭ ਵਿਚ ਉਤਰ ਰਹੇ ਹਨ ਅਤੇ ਉਨ੍ਹਾਂ ਦੀਆਂ ਨਜ਼ਰਾਂ ਤਮਗੇ ’ਤੇ ਹਨ। ਇਨ੍ਹਾਂ ਖੇਡਾਂ ਦੇ ਮਹਾਕੁੰਭ ਵਿਚ ਅਕਸਰ ਇਕ ਨਜ਼ਾਰਾ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਖਿਡਾਰੀ ਸੋਨ ਤਮਗਾ ਜਿੱਤਦਾ ਹੈ ਤਾਂ ਉਹ ਇਸ ਨੂੰ ਆਪਣੇ ਦੰਦਾਂ ਨਾਲ ਚਿੱਥਦਾ ਹੈ। ਭਾਵੇਂ ਪੁਰਸ਼ ਹੋਵੇ ਜਾਂ ਮਹਿਲਾ।
ਇਹ ਵੀ ਪੜ੍ਹੋ: ...ਤਾਂ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਮਗਾ ਬਦਲ ਸਕਦੈ ਸੋਨ ਤਮਗੇ ’ਚ! ਜਾਣੋ ਕੀ ਹੈ ਪੂਰਾ ਮਾਮਲਾ
ਇਸ ਦੇ ਪਿੱਛੇ ਦੀ ਵਜ੍ਹਾ ਬੇਹੱਦ ਦਿਲਚਸਪ ਹੈ। ਦਰਅਸਲ ਸੋਨਾ ਹੋਰ ਧਾਤੂਆਂ ਦੀ ਤੁਲਨਾ ਵਿਚ ਥੋੜ੍ਹਾ ਨਰਮ ਹੁੰਦਾ ਹੈ ਅਤੇ ਜ਼ਿਆਦਾ ਲਚਕੀਲਾ ਵੀ। ਮੰਨਿਆ ਜਾਂਦਾ ਹੈ ਕਿ ਖਿਡਾਰੀ ਸੋਨੇ ਦੇ ਤਮਗੇ ਨੂੰ ਚਿੱਥ ਕੇ ਇਹ ਵੇਖਦੇ ਹਨ ਕਿ ਤਮਗਾ ਅਸਲੀ ਸੋਨੇ ਦਾ ਬਣਿਆ ਹੈ ਜਾਂ ਨਹੀਂ। ਜੇਕਰ ਇਹ ਅਸਲੀ ਹੁੰਦਾ ਹੈ ਤਾਂ ਦੰਦਾਂ ਦੇ ਨਿਸ਼ਾਨ ਉਸ ਤਮਗੇ ’ਤੇ ਨਜ਼ਰ ਆਉਣਗੇ। ਇਸ ਦੇ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਫੋਟੋਗ੍ਰਾਫਰ ਦੇ ਕਹਿਣ ’ਤੇ ਵੀ ਅਜਿਹਾ ਕੀਤਾ ਜਾਣ ਲੱਗਾ ਹੈ।ਦਰਅਸਲ ਫੋਟੋਗ੍ਰਾਫਰ ਇਸ ਦ੍ਰਿਸ਼ ਨੂੰ ਇਕ ਸ਼ਾਟ ਦੇ ਰੂਪ ਵਿਚ ਵੇਖਦੇ ਹਨ। ਖਿਡਾਰੀ ਦੀ ਤਮਗਾ ਚਿੱਥਦੇ ਦੀ ਤਸਵੀਰ ਨੂੰ ਪ੍ਰਸ਼ੰਸਕ ਪਸੰਦ ਕਰਦੇ ਹਨ, ਇਸ ਕਰਕੇ ਫੋਟੋਗ੍ਰਾਫ਼ਰ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਣ ਲਈ ਵੀ ਅਜਿਹਾ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: 58 ਸਾਲ ਦੀ ਉਮਰ ’ਚ ਤਮਗਾ ਜਿੱਤ ਕੇ ਮਿਸਾਲ ਬਣਿਆ ਅਲਰਸ਼ੀਦੀ
ਦੱਸ ਦੇਈਏ ਕਿ ਮੈਡਲ ਜਿੱਤਣ ਦੇ ਬਾਅਦ ਉਸ ਨੂੰ ਦੰਦਾਂ ਨਾਲ ਚਿੱਥਣ ਦੀ ਪਰੰਪਰਾ ਏਥੈਂਸ ਓਲੰਪਿਕ ਤੋਂ ਹੀ ਸ਼ੁਰੂ ਹੋਈ ਸੀ ਪਰ 1912 ਦੇ ਸਟਾਕਹੋਮ ਓਲੰਪਿਕ ਦੇ ਬਾਅਦ ਇਹ ਪਰੰਪਰਾ ਬੰਦ ਹੋ ਗਈ ਸੀ। ਸਟਾਕਹੋਮ ਓਲੰਪਿਕ ਵਿਚ ਹੀ ਖਿਡਾਰੀਆਂ ਨੂੰ ਆਖ਼ਰੀ ਵਾਰ ਸ਼ੁੱਧ ਸੋਨੇ ਦੇ ਮੈਡਲ ਦਿੱਤੇ ਗਏ ਸਨ। ਮੰਨਿਆ ਜਾਂਦਾ ਹੈ ਕਿ ਖਿਡਾਰੀ ਮੈਡਲ ਨੂੰ ਚਿੱਥ ਕੇ ਉਸ ਵਿਚ ਮੌਜੂਦ ਸੋਨੇ ਦੇ ਅਸਲੀ ਜਾਂ ਨਕਲੀ ਹੋਣ ਦੀ ਤਸਦੀਕ ਕਰਦੇ ਹਨ। ਇਹ ਇਕ ਪਰੰਪਰਾ ਦੇ ਰੂਪ ਵਿਚ ਸ਼ੁਰੂ ਹੋਈ ਜੋ ਅੱਜ ਵੀ ਕਾਇਮ ਹੈ।
ਇਹ ਵੀ ਪੜ੍ਹੋ: ਲੰਡਨ ਹਾਈ ਕੋਰਟ ਦੀ ਕਾਰਵਾਈ, ਭਗੌੜਾ ਮਾਲਿਆ ਦੀਵਾਲੀਆ ਐਲਾਨਿਆ, ਜ਼ਬਤ ਹੋਵੇਗੀ ਜਾਇਦਾਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।