ਵੈਭਵ ਨੂੰ ਕਿਉਂ ਨਹੀਂ ਮਿਲੀ ਆਇਰਲੈਂਡ ਖ਼ਿਲਾਫ਼ ਪਹਿਲੇ ਮੁਕਾਬਲੇ 'ਚ ਜਗ੍ਹਾ? 'ਸਰਪੰਚ ਸਾਬ੍ਹ' ਨੇ ਦਿੱਤਾ ਜਵਾਬ

Saturday, Jun 27, 2026 - 11:11 AM (IST)

ਵੈਭਵ ਨੂੰ ਕਿਉਂ ਨਹੀਂ ਮਿਲੀ ਆਇਰਲੈਂਡ ਖ਼ਿਲਾਫ਼ ਪਹਿਲੇ ਮੁਕਾਬਲੇ 'ਚ ਜਗ੍ਹਾ? 'ਸਰਪੰਚ ਸਾਬ੍ਹ' ਨੇ ਦਿੱਤਾ ਜਵਾਬ

ਸਪੋਰਟਸ ਡੈਸਕ : ਆਇਰਲੈਂਡ ਦੇ ਖਿਲਾਫ 2 ਮੈਂਚਾਂ ਦੀ T-20I ਸੀਰੀਜ਼ ਲਈ ਵੈਭਵ ਸੁਰਿਆਵੰਸ਼ੀ ਨੂੰ ਭਾਰਤੀ ਟੀਮ ਵਿੱਚ ਚੁਣੇ ਜਾਣ ਨੂੰ ਲੈ ਕੇ ਪੂਰੀ ਦੁਨੀਆ ਦੀਆਂ ਨਜ਼ਰਾਂ ਉਸ 'ਤੇ ਸੀ । ਬੀਤੇ ਸ਼ਨੀਵਾਰ ਨੂੰ ਜਦੋਂ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ ਅਤੇ ਪਲੇਇੰਗ XI ਦਾ ਐਲਾਨ ਕੀਤਾ ਤਾਂ ਲਿਸਟ ਵਿੱਚ ਸੁਰਿਆਵੰਸ਼ੀ ਦਾ ਨਾਂ ਸ਼ਾਮਲ ਨਹੀਂ ਸੀ । ਜੇਕਰ ਸੁਰਿਆਵੰਸ਼ੀ ਨੂੰ ਚੁਣਿਆ ਜਾਦਾ ਤਾਂ 15 ਸਾਲ ਦੀ ਉਮਰ ਵਿੱਚ ਉਹ ਭਾਰਤੀ ਕ੍ਰਿਕਟ ਬੋਰਡ ਵਿੱਚ ਸਭ ਤੋਂ ਘੱਟ ਉਮਰ ਵਿੱਚ ਡੈਬਿਊ ਕਰਨ ਵਾਲੇ ਖਿਡਾਰੀ ਬਣ ਜਾਦੇ ।

ਟਾਸ ਦੇ ਸਮੇਂ ਨਵੇਂ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਸੁਰਿਆਵੰਸ਼ੀ ਇਸ ਮੈਚ ਵਿੱਚ ਨਹੀਂ ਖੇਡ ਰਹੇ । ਉਹ ਸ਼ਾਨਦਾਰ ਖਿਡਾਰੀ ਹੈ ਪਰ ਸਾਡੇ ਕੋਲ ਕੁਝ ਬਿਹਰਤੀਨ ਖਿਡਾਰੀ ਹੈ । ਜਿੰਨ੍ਹਾਂ ਨੇ ਸਾਰੇ ਲਈ ਵਧੀਆ ਪ੍ਰਦਰਸ਼ਨ ਕੀਤਾ ਹੈ ਇਸ ਲਈ ਅਸੀਂ ਉਨ੍ਹਾਂ 'ਤੇ ਭਰੋਸਾ ਕਰ ਰਹੇ ਹਾਂ । ਸਹੀ ਸਮੇਂ ਆਉਣ 'ਤੇ ਵੈਭਵ ਨੂੰ ਮੌਕਾ ਮਿਲੇਗਾ।

ਭਾਰਤ ਦੇ ਲਈ ਖੇਡਣ ਵਾਲੇ ਸਾਰੇ ਘੱਟ ਉਮਰ ਦੇ ਖਿਡਾਰੀ ਛੈਫਾਲੀ ਵਰਮਾ (15 ਸਾਲ, 239 ਦਿਨ ਹੈ ) । ਪੁਰਸ਼ ਕ੍ਰਿਕਟ ਵਿੱਚ ਇਹ ਰਿਕਾਰਡ ਸਚਿਨ ਤੇਂਦੁਲਕਰ (16 ਸਾਲ, 205 ਦਿਨ) ਦੇ ਨਾਂ ਹੈ । ਸੁਰਿਆਵੰਸ਼ੀ ਨੂੰ ਨਾ ਚੁਣੇ ਜਾਣ ਦਾ ਇਕ ਵੱਡਾ ਕਾਰਨ ਭਾਰਤ ਦਾ ਮਜ਼ਬੂਤ ਟਾਸ ਆਰਡਰ ਹੈ । ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ ਅਤੇ ਈਸ਼ਾਨ ਕਿਸ਼ਨ ਟੀ-20 ਵਰਲਡ ਕੱਪ ਦਾ ਹਿੱਸਾ ਸੀ ਅਤੇ ਵੈਭਵ ਸੂਰਿਆਵੰਸ਼ੀ ਨੂੰ ਜਗ੍ਹਾ ਦੇਣ ਲਈ ਉਨ੍ਹਾਂ ਸਾਰਿਆਂ ਵਿੱਚ ਕਿਸੇ ਇਕ ਨੂੰ ਬਾਹਰ ਕਰਨਾ ਇਕ ਵੱਡਾ ਫੈਸਲਾ ਹੁੰਦਾ ।

ਭਾਰਤੀ ਟੀਮ ਦੇ ਬੱਲੇਬਾਜ਼ ਕੋਚ ਸਿਤਾਂਸ਼ੁ ਕੋਟਕ ਨੇ ਵੀਰਵਾਰ ਨੂੰ ਕਿਹਾ ਸੀ ਕਿ 'ਮੈਨੂੰ ਯਕੀਨ ਹੈ ਕਿ ਉਸ ਨੂੰ ਉਸ ਦਾ ਹੱਕ ਅਤੇ ਮੌਕਾ ਮਿਲੇਗਾ । ਇਸ ਲਈ ਮੈਨੂੰ ਨਹੀਂ ਲਗਦਾ ਕਿ ਸਿਰਫ ਮੌਕਾ ਦੇਣ ਲਈ ਸਾਨੂੰ ਕਿਸੇ ਅਜਿਹੇ ਖਿਡਾਰੀ ਨੂੰ ਬਾਹਰ ਕਰਨਾ ਚਾਹੀਦਾ ਜੋ ਪਹਿਲਾ ਤੋਂ ਹੀ ਦੌੜਾਂ ਬਣਾ ਰਿਹਾ ਹੈ । ਇਹ ਸਹੀਂ ਨਹੀਂ ਹੋਵੇਗਾ । ਕੋਟਕ ਨੇ ਕਿਹਾ ਕਿ 'ਮੈਨੂੰ ਲਗਦਾ ਹੈ ਕਿ ਕਿਸੇ ਨੂੰ ਮੌਕਾ ਦੇਣ ਲਈ ਕਿਸੇ ਦੂਜੇ ਖਿਡਾਰੀ ਦੇ ਨਾਲ ਨਾਇੰਸਾਫੀ ਕਰਨ ਦੇ ਦੌਰਾਨ ਬਹੁਤ ਫਰਕ ਹੁੰਦਾ ਹੈ ।

T-20 ਵਿੱਚ ਸਾਰੇ ਟੈਲੇਂਟਡ ਖਿਡਾਰੀ ਹਨ ਜੋਂ ਟਾਪ ਲੇਵਲ 'ਤੇ ਖੇਡਣ ਲਈ ਤਿਆਰ ਹਨ । ਅਜਿਹੇ 'ਚ ਕੋਟਕ ਨੂੰ ਲਗਦਾ ਹੈ ਕਿ ਸੈਲੇਕਟਰ ਦਾ ਕੰਮ ਵੀ ਬਹੁਤ ਮੁਸ਼ਕਲ ਹੈ । ਉਨ੍ਹਾ ਨੂੰ ਇਸ ਗੱਲ ਤੋਂ ਰਾਹਤ ਹੈ ਕਿ ਉਹ ਟੀਮ ਚੁਣਨ ਦੀ ਪ੍ਰਕਿਰਿਆ ਦਾ ਹਿੱਸਾ ਨਹੀਂ ਹਨ । ਉਨ੍ਹਾ ਨੇ ਕਿਹਾ ਕਿ 'ਜੇਕਰ ਤੁਸੀਂ ਮੈਨੂੰ ਪੁੱਛੋਗੇ, ਤਾਂ ਭਾਰਤ ਵਿੱਚ ਇੰਨ੍ਹਾ ਟੈਲੇਂਟ ਹੈ ਕਿ ਸੈਲੇਕਟਰ ਵੀ ਪਰੇਸ਼ਾਨ ਰਹਿੰਦੇ ਹਨ । ਸੱਚ ਕਿਹਾ ਜਾਵੇ ਤਾਂ ਇੰਨੀ ਪਰੇਸ਼ਾਨੀ ਨਹੀਂ ਹੁੰਦੀ ਕਿਉਕਿ ਮੈਂ ਹੇਡ ਕੋਚ ਜਾ ਕਪਤਾਨ ਨਹੀਂ ਹਾਂ, ਪਰ ਕਦੇ-ਕਦੇ ਇਹ ਮੁਸ਼ਕਲ ਹੁੰਦਾ ਹੈ ।

ਕੋਚ ਨੇ ਕਿਹਾ ਕਿ ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੋ ਖਿਡਾਰੀ ਪਹਿਲਾ ਤੋਂ ਹੀ ਵਧੀਆ ਖੇਡ ਰਿਹਾ ਹੈ, ਉਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਮੇਰਾ ਇਹੀ ਮੰਨਣਾ ਹੈ । ਜੋਂ ਖਿਡਾਰੀ ਦੌੜਾਂ ਬਣਾ ਰਿਹਾ ਹੈ ਅਤੇ ਟੀਮ ਲਈ ਮੈਚ ਜਿਤਾ ਰਿਹਾ ਹੈ । ਬੀ.ਸੀ.ਸੀ.ਆਈ, ਦਾ ਸਟ੍ਰਕਚਰ ਅਜਿਹਾ ਹੈ ਕਿ ਖਿਡਾਰੀ ਆਉਂਦੇ ਰਹਿੰਦੇ ਹਨ ।


author

SATPAL

Content Editor

Related News