ਵੈਭਵ ਸੂਰਿਆਵੰਸ਼ੀ ਦੀ ਕਮਾਈ ਜਾਣ ਉੱਡ ਜਾਣਗੇ ਹੋਸ਼, ਰੋਜ਼ਾਨਾ ਕਮਾ ਰਹੇ ਨੇ ਕਰੋੜਾਂ ਰੁਪਏ

Tuesday, Sep 15, 2026 - 02:05 PM (IST)

ਵੈਭਵ ਸੂਰਿਆਵੰਸ਼ੀ ਦੀ ਕਮਾਈ ਜਾਣ ਉੱਡ ਜਾਣਗੇ ਹੋਸ਼, ਰੋਜ਼ਾਨਾ ਕਮਾ ਰਹੇ ਨੇ ਕਰੋੜਾਂ ਰੁਪਏ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੇ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਆਈ.ਪੀ.ਐੱਲ. 2026 ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਵਿਸ਼ਵ ਕ੍ਰਿਕਟ ਵਿੱਚ ਵੱਖਰੀ ਪਛਾਣ ਬਣਾ ਲਈ ਹੈ। ਆਈ.ਪੀ.ਐੱਲ. 2026 ਵਿੱਚ 'ਪਲੇਅਰ ਆਫ਼ ਦ ਟੂਰਨਾਮੈਂਟ', 'ਮੋਸਟ ਵੈਲਿਊਏਬਲ ਪਲੇਅਰ' ਅਤੇ 'ਓਰੇਂਜ ਕੈਪ' ਜਿੱਤਣ ਤੋਂ ਬਾਅਦ ਉਨ੍ਹਾਂ ਦੀ ਬ੍ਰਾਂਡ ਵੈਲਿਊ ਅਤੇ ਕਮਾਈ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।

ਰੋਜ਼ਾਨਾ 1.5 ਤੋਂ 2 ਕਰੋੜ ਰੁਪਏ ਦੀ ਕਮਾਈ

Houlihan Lokey ਦੀ 'IPL Valuation Study 2026' ਰਿਪੋਰਟ ਅਨੁਸਾਰ, ਵੈਭਵ ਦੀ ਲੋਕਪ੍ਰਿਅਤਾ ਦੀ ਤੁਲਨਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨਾਲ ਕੀਤੀ ਜਾ ਰਹੀ ਹੈ। ਏ.ਐੱਮ.ਪੀ. ਸਪੋਰਟਸ ਦੇ ਸੀ.ਈ.ਓ. ਇੰਦਰਨੀਲ ਦਾਸ ਬਲਾਹ ਅਨੁਸਾਰ: ਵੈਭਵ ਇਸ ਵੇਲੇ ਵਿਗਿਆਪਨਾਂ ਅਤੇ ਬ੍ਰਾਂਡ ਡੀਲਾਂ ਤੋਂ ਪ੍ਰਤੀ ਦਿਨ 1.5 ਤੋਂ 2 ਕਰੋੜ ਰੁਪਏ ਦੀ ਕਮਾਈ ਕਰ ਰਹੇ ਹਨ। ਜੇਕਰ ਉਹ ਆਉਣ ਵਾਲੇ ਦੋ ਸਾਲਾਂ ਵਿੱਚ ਵੀ ਅਜਿਹਾ ਪ੍ਰਦਰਸ਼ਨ ਬਰਕਰਾਰ ਰੱਖਦੇ ਹਨ, ਤਾਂ ਉਨ੍ਹਾਂ ਦੀ ਰੋਜ਼ਾਨਾ ਕਮਾਈ 3 ਤੋਂ 4 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ। ਉਨ੍ਹਾਂ ਦੀ ਤੁਲਨਾ ਸ਼ੁਭਮਨ ਗਿੱਲ, ਰਿਸ਼ਭ ਪੰਤ ਅਤੇ ਕੇ.ਐੱਲ. ਰਾਹੁਲ ਵਰਗੇ ਮੰਨੇ-ਪ੍ਰਮੰਨੇ ਕ੍ਰਿਕਟਰਾਂ ਨਾਲ ਕੀਤੀ ਜਾ ਰਹੀ ਹੈ।

ਪਰਿਵਾਰ ਅਤੇ ਰਾਜਸਥਾਨ ਰਾਇਲਜ਼ ਸੰਭਾਲ ਰਹੇ ਹਨ ਜ਼ਿੰਮੇਵਾਰੀ

ਸਾਲ 2025 ਵਿੱਚ ਅੰਡਰ-19 ਵਿਸ਼ਵ ਕੱਪ ਫਾਈਨਲ ਵਿੱਚ 175 ਦੌੜਾਂ ਦੀ ਧਮਾਕੇਦਾਰ ਪਾਰੀ ਅਤੇ ਆਇਰਲੈਂਡ-ਜ਼ਿੰਬਾਬਵੇ ਲੜੀ ਵਿੱਚ ਉਨ੍ਹਾਂ ਦੀ ਮੌਜੂਦਗੀ ਨੇ ਸਟੇਡੀਅਮ ਦੀਆਂ ਟਿਕਟਾਂ ਦੀ ਵਿਕਰੀ ਵਿੱਚ ਵਾਧਾ ਕੀਤਾ। ਕਿਉਂਕਿ ਵੈਭਵ ਅਜੇ 18 ਸਾਲ ਤੋਂ ਛੋਟੇ ਹਨ, ਇਸ ਲਈ ਉਨ੍ਹਾਂ ਦਾ ਕੋਈ ਰਸਮੀ ਏਜੰਟ ਨਹੀਂ ਹੈ। ਉਨ੍ਹਾਂ ਦੇ ਸਾਰੇ ਕਾਰੋਬਾਰੀ ਮਾਮਲਿਆਂ ਦੀ ਦੇਖਭਾਲ ਉਨ੍ਹਾਂ ਦਾ ਪਰਿਵਾਰ ਅਤੇ ਆਈ.ਪੀ.ਐੱਲ. ਫ੍ਰੈਂਚਾਈਜ਼ੀ ਰਾਜਸਥਾਨ ਰਾਇਲਜ਼ (Rajasthan Royals) ਦੀ ਟੀਮ ਮਿਲ ਕੇ ਕਰ ਰਹੀ ਹੈ।

ਵੈਭਵ ਸੂਰਿਆਵੰਸ਼ੀ ਫਿਲਹਾਲ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿੱਚ ਸ਼ਾਮਲ ਹਨ।
 


author

Tarsem Singh

Content Editor

Related News