ਡਾਰਬੀ ਨਾਈਟਕਲੱਬ ਮਾਮਲਾ:  ਬ੍ਰਾਈਡਨ ਕਾਰਸ ਖ਼ਿਲਾਫ਼ ਨਹੀਂ ਚੱਲੇਗਾ ਕੇਸ

Saturday, Sep 19, 2026 - 04:02 PM (IST)

ਡਾਰਬੀ ਨਾਈਟਕਲੱਬ ਮਾਮਲਾ:  ਬ੍ਰਾਈਡਨ ਕਾਰਸ ਖ਼ਿਲਾਫ਼ ਨਹੀਂ ਚੱਲੇਗਾ ਕੇਸ

ਸਪੋਰਟਸ ਡੈਸਕ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਬ੍ਰਾਈਡਨ ਕਾਰਸ ਖ਼ਿਲਾਫ਼ ਮਾਮਲਾ ਦਰਜ ਨਹੀਂ ਹੋਵੇਗਾ। ਡਾਰਬੀਸ਼ਾਇਰ ਪੁਲਸ ਨੇ ਪਿਛਲੇ ਮਹੀਨੇ ਹੋਈ ਇੱਕ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਆਪਣੀ ਜਾਂਚ ਬੰਦ ਕਰ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕਾਰਸ ਦੇ ਹੱਥਾਂ ਵਿੱਚ ਹੱਥਕੜੀ ਲੱਗੀ ਹੋਈ ਸੀ। ਪੁਲਸ ਅਧਿਕਾਰੀਆਂ ਨੂੰ 23 ਅਗਸਤ ਦੀ ਸਵੇਰ ਡਾਰਬੀ ਦੇ ਵਾਰਵਿਕ ਇਲਾਕੇ ਵਿੱਚ ਸਥਿਤ 'ਮੌਲੀ ਮੈਲੋਨਸ' ਨਾਈਟਕਲੱਬ ਵਿੱਚ ਬੁਲਾਇਆ ਗਿਆ ਸੀ। ਕਾਰਸ ਨੂੰ ਸ਼ਰਾਬ ਦੇ ਨਸ਼ੇ ਵਿੱਚ ਹੰਗਾਮਾ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਬਿਨਾਂ ਕਿਸੇ ਚਾਰਜ ਦੇ ਰਿਹਾਅ ਕਰ ਦਿੱਤਾ ਗਿਆ।

ਜਾਂਚ ਤੋਂ ਬਾਅਦ ਪਤਾ ਲੱਗਾ ਕਿ ਕਥਿਤ ਪੀੜਤ ਇਸ ਮਾਮਲੇ 'ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਉਣਾ ਚਾਹੁੰਦਾ ਸੀ, ਜਿਸ ਕਾਰਨ ਪੁਲਸ ਨੇ ਕਾਰਵਾਈ ਬੰਦ ਕਰ ਦਿੱਤੀ। ਹਾਲਾਂਕਿ, ਪੁਲਸ ਜਾਂਚ ਖ਼ਤਮ ਹੋਣ ਤੋਂ ਬਾਅਦ ਹੁਣ 'ਕ੍ਰਿਕਟ ਰੈਗੂਲੇਟਰ' ਵੱਲੋਂ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਜਾਂਚ ਕੀਤੀ ਜਾਵੇਗੀ।

ਇੰਗਲੈਂਡ ਦੇ ਟੈਸਟ ਕਪਤਾਨ ਜੋਅ ਰੂਟ ਅਤੇ ਸੀਮਤ ਓਵਰਾਂ ਦੇ ਕੋਚ ਬ੍ਰੈਂਡਨ ਮੈਕੁਲਮ ਨੇ ਇਸ ਘਟਨਾ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਮੈਕੁਲਮ ਨੇ ਕਿਹਾ ਸੀ ਕਿ ਟੀਮ 'ਚ ਵਾਪਸੀ ਤੋਂ ਪਹਿਲਾਂ ਕਾਰਸ ਨੂੰ ਆਪਣੇ ਵਿਵਹਾਰ ਅਤੇ ਜੀਵਨ ਸ਼ੈਲੀ 'ਚ ਸੁਧਾਰ ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਕਾਰਸ ਕੋਲ 30 ਸਤੰਬਰ 2027 ਤੱਕ ਦਾ ਈ.ਸੀ.ਬੀ.) ਦਾ ਕੇਂਦਰੀ ਇਕਰਾਰਨਾਮਾ ਮੌਜੂਦ ਹੈ।


author

Tarsem Singh

Content Editor

Related News