DC vs CSK : ਡੀਜੇ ਬਰਾਵੋ ਨੂੰ ਕਿਉਂ ਨਹੀਂ ਦਿੱਤੀ ਆਖਰੀ ਓਵਰ, ਧੋਨੀ ਨੇ ਦੱਸਿਆ ਕਾਰਨ

Saturday, Oct 17, 2020 - 11:50 PM (IST)

DC vs CSK : ਡੀਜੇ ਬਰਾਵੋ ਨੂੰ ਕਿਉਂ ਨਹੀਂ ਦਿੱਤੀ ਆਖਰੀ ਓਵਰ, ਧੋਨੀ ਨੇ ਦੱਸਿਆ ਕਾਰਨ

ਨਵੀਂ ਦਿੱਲੀ : ਚੇਨਈ ਸੁਪਰ ਕਿੰਗਜ਼ ਨੂੰ ਰੋਮਾਂਚਕ ਮੁਕਾਬਲੇ 'ਚ ਦਿੱਲੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਖਰੀ ਓਵਰ 'ਚ ਦਿੱਲੀ ਨੂੰ ਜਿੱਤ ਲਈ 16 ਦੌੜਾਂ ਚਾਹੀਦੀਆਂ ਸਨ। ਉਦੋਂ ਹੀ ਧੋਨੀ ਨੇ ਜਡੇਜਾ ਨੂੰ ਗੇਂਦ ਫੜਾ ਦਿੱਤੀ। ਜਡੇਜਾ ਦੇ ਓਵਰ 'ਚ ਅਕਸ਼ਰ ਪਟੇਲ ਨੇ ਤਿੰਨ ਛੱਕੇ ਲਗਾ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਧੋਨੀ ਦਾ ਵਿਰੋਧ ਹੋਇਆ। ਫੈਂਸ ਦਾ ਕਹਿਣਾ ਸੀ ਕਿ ਆਖ਼ਰੀ ਓਵਰ ਬਰਾਵੋ ਨੂੰ ਮਿਲਣੀ ਚਾਹੀਦੀ ਸੀ। ਇਹੀ ਸਵਾਲ ਜਦੋਂ ਪੋਸਟ ਮੈਚ ਪ੍ਰੈਜੇਂਟੇਸ਼ਨ ਦੌਰਾਨ ਧੋਨੀ  ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ- ਡੀਜੇ ਬਰਾਵੋ ਫਿੱਟ ਨਹੀਂ ਸਨ, ਉਹ ਬਾਹਰ ਗਏ ਅਤੇ ਅਸਲ 'ਚ ਵਾਪਸ ਨਹੀਂ ਆ ਸਕੇ।

ਧੋਨੀ ਬੋਲੇ - ਬਰਾਵੋ ਸਾਡੇ ਲਈ ਡੈਥ ਓਵਰਾਂ 'ਚ ਚੰਗੀ ਗੇਂਦਬਾਜ਼ੀ ਕਰਦੇ ਹਨ ਪਰ ਉਹ 20ਵੇਂ ਓਵਰ 'ਚ ਉਪਲੱਬਧ ਨਹੀਂ ਸਨ। ਸਾਡੇ ਮੁੱਖ ਗੇਂਦਬਾਜ਼ ਦੇ ਓਵਰ ਨਹੀਂ ਬਚੇ ਸਨ ਇਹੀ ਕਾਰਨ ਸੀ ਕਿ ਸਾਨੂੰ ਜਡੇਜਾ ਤੋਂ ਗੇਂਦਬਾਜ਼ੀ ਕਰਵਾਉਣੀ ਪਈ। ਹਾਲਾਂਕਿ ਸਾਡੇ ਕੋਲ ਕਰਣ ਦਾ ਵੀ ਬਦਲ ਸੀ ਪਰ ਮੈਂ ਜੱਡੂ ਨਾਲ ਅੱਗੇ ਵੱਧ ਗਿਆ। ਸ਼ਾਇਦ ਇਹ ਕਾਫ਼ੀ ਨਹੀਂ ਸੀ। ਧੋਨੀ ਬੋਲੇ- ਸਿਖਰ ਦਾ ਵਿਕਟ ਮਹੱਤਵਪੂਰਣ ਸੀ, ਅਸੀਂ ਉਨ੍ਹਾਂ ਨੂੰ ਕਈ ਵਾਰ ਡਰਾਪ ਕੀਤਾ। ਜੇਕਰ ਉਹ ਬੱਲੇਬਾਜ਼ੀ ਕਰਦਾ ਹੈ ਤਾਂ ਸਕੋਰ ਬੋਰਡ ਵੀ ਅੱਗੇ ਵਧਦਾ ਰਹਿੰਦਾ ਹੈ। ਉਹ ਆਪਣੇ ਮੌਕੇ ਲੈਂਦਾ ਰਹਿੰਦਾ ਹੈ। ਜੇਕਰ ਉਹ ਕ੍ਰੀਜ਼ 'ਤੇ ਹੈ, ਤਾਂ ਉਹ ਹਮੇਸ਼ਾ ਵਧੀਆ ਸਟ੍ਰਾਈਕ ਰੇਟ ਬਣਾਏ ਰੱਖਦਾ ਹੈ।


author

Inder Prajapati

Content Editor

Related News