IND vs AUS : ਸ਼ੁਭਮਨ ਦੀ ਗ਼ੈਰ ਮੌਜੂਦਗੀ ''ਚ ਰੋਹਿਤ ਸ਼ਰਮਾ ਨਾਲ ਕੌਣ ਹੋਵੇਗਾ ਬੱਲੇਬਾਜ਼ੀ ਜੋੜੀਦਾਰ

Sunday, Oct 08, 2023 - 03:41 PM (IST)

IND vs AUS : ਸ਼ੁਭਮਨ ਦੀ ਗ਼ੈਰ ਮੌਜੂਦਗੀ ''ਚ ਰੋਹਿਤ ਸ਼ਰਮਾ ਨਾਲ ਕੌਣ ਹੋਵੇਗਾ ਬੱਲੇਬਾਜ਼ੀ ਜੋੜੀਦਾਰ

ਸਪੋਰਟਸ ਡੈਸਕ : ਵਨਡੇ ਕ੍ਰਿਕਟ 'ਚ ਇਸ ਸਾਲ ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ ਸ਼ੁਭਮਨ ਗਿੱਲ ਦਾ ਵਿਸ਼ਵ ਕੱਪ 2023 'ਚ ਖੇਡਣ ਨੂੰ ਲੈ ਕੇ ਦੁਵਿਧਾ ਬਰਕਰਾਰ ਹੈ। ਉਹ ਅੱਜ (8 ਅਕਤੂਬਰ) ਹੋਣ ਵਾਲੇ ਭਾਰਤ ਬਨਾਮ ਆਸਟਰੇਲੀਆ ਮੈਚ ਵਿੱਚ ਟੀਮ ਇੰਡੀਆ ਦੇ ਪਲੇਇੰਗ-11 ਤੋਂ ਬਾਹਰ ਰਹਿ ਸਕਦਾ ਹੈ। ਉਹ ਡੇਂਗੂ ਤੋਂ ਠੀਕ ਹੋ ਰਿਹਾ ਹੈ ਪਰ ਭਾਰਤੀ ਟੀਮ ਪ੍ਰਬੰਧਨ ਇਸ ਸਟਾਰ ਖਿਡਾਰੀ ਦੇ ਮਾਮਲੇ 'ਚ ਜ਼ਿਆਦਾ ਜਲਦਬਾਜ਼ੀ ਕਰਨ ਦੇ ਮੂਡ 'ਚ ਨਹੀਂ ਹੈ। ਅਜਿਹੇ 'ਚ ਅੱਜ ਟੀਮ ਇੰਡੀਆ ਕੋਲ ਸ਼ੁਭਮਨ ਗਿੱਲ ਦੀ ਜਗ੍ਹਾ ਰੋਹਿਤ ਸ਼ਰਮਾ ਦੇ ਸਾਥੀ ਦੇ ਰੂਪ 'ਚ ਇਹ ਤਿੰਨ ਵਿਕਲਪ ਬਚੇ ਹਨ।

ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਤੇ ਮਹਿਲਾ ਸ਼ਤਰੰਜ ਟੀਮਾਂ ਨੇ ਚਾਂਦੀ ਤਮਗੇ ਜਿੱਤੇ

ਈਸ਼ਾਨ ਕਿਸ਼ਨ : ਸ਼ੁਭਮਨ ਗਿੱਲ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਓਪਨਿੰਗ ਦਾ ਮੌਕਾ ਮਿਲ ਸਕਦਾ ਹੈ। ਆਈਪੀਐਲ ਵਿੱਚ ਉਹ ਮੁੰਬਈ ਇੰਡੀਅਨਜ਼ ਲਈ ਰੋਹਿਤ ਸ਼ਰਮਾ ਨਾਲ ਓਪਨਿੰਗ ਕਰ ਰਹੇ ਹਨ। ਉਸ ਨੇ ਟੀਮ ਇੰਡੀਆ ਲਈ ਓਪਨਰ ਵਜੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਸੰਭਵ ਹੈ ਕਿ ਇਸ਼ਾਨ ਅੱਜ ਦੇ ਮੈਚ ਵਿੱਚ ਸ਼ੁਭਮਨ ਦੀ ਥਾਂ ਲੈ ਸਕਦਾ ਹੈ।

ਕੇ. ਐੱਲ. ਰਾਹੁਲ : ਕੇ. ਐਲ. ਰਾਹੁਲ ਵੀ ਟੀਮ ਇੰਡੀਆ ਲਈ ਇੱਕ ਓਪਨਿੰਗ ਵਿਕਲਪ ਹੈ। ਉਹ ਲੰਬੇ ਸਮੇਂ ਤੋਂ ਇਹ ਭੂਮਿਕਾ ਨਿਭਾ ਰਿਹਾ ਹੈ। ਫਿਲਹਾਲ ਟੀਮ ਪ੍ਰਬੰਧਨ ਨੇ ਉਸ ਨੂੰ ਨੰਬਰ 5 ਦੀ ਭੂਮਿਕਾ ਦਿੱਤੀ ਹੈ ਅਤੇ ਉਹ ਇਸ ਅਹੁਦੇ 'ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਟੀਮ ਇੰਡੀਆ ਉਸ ਨੂੰ ਪ੍ਰਮੋਟ ਕਰ ਸਕਦੀ ਹੈ ਪਰ ਇਸਦੀ ਸੰਭਾਵਨਾ ਘੱਟ ਜਾਪਦੀ ਹੈ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਦੱਸੀ ਦਿੱਲ ਦੀ ਇੱਛਾ-ਸਚਿਨ ਦੀ ਤਰ੍ਹਾਂ ਵਿਸ਼ਵ ਕੱਪ ਜੇਤੂ ਬਣਨਾ ਚਾਹੁੰਦੇ ਹਨ

ਸੂਰਯਕੁਮਾਰ ਯਾਦਵ : ਸੂਰਯਕੁਮਾਰ ਯਾਦਵ ਵੀ ਇੱਕ ਵਿਕਲਪ ਹੈ। ਉਹ ਵਿਸਫੋਟਕ ਓਪਨਰ ਦੀ ਭੂਮਿਕਾ ਨਿਭਾ ਸਕਦਾ ਹੈ। ਹਾਲਾਂਕਿ ਵਨਡੇ ਕ੍ਰਿਕਟ 'ਚ ਸੂਰਯ ਦੇ ਅੰਕੜੇ ਇੰਨੇ ਚੰਗੇ ਨਹੀਂ ਹਨ। ਅਜਿਹੇ 'ਚ ਉਸ ਲਈ ਪਲੇਇੰਗ-11 'ਚ ਹੋਣਾ ਮੁਸ਼ਕਿਲ ਜਾਪ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News