ਪਿਤਾ ਦੀ ਅਚਾਨਕ ਮੌਤ ''ਤੇ ਵਨ ਡੇ ਸੀਰੀਜ਼ ਤੋਂ ਬਾਹਰ ਹੋਏ ਇਹ ਦਿੱਗਜ ਖਿਡਾਰੀ

Thursday, Dec 14, 2017 - 11:49 PM (IST)

ਪਿਤਾ ਦੀ ਅਚਾਨਕ ਮੌਤ ''ਤੇ ਵਨ ਡੇ ਸੀਰੀਜ਼ ਤੋਂ ਬਾਹਰ ਹੋਏ ਇਹ ਦਿੱਗਜ ਖਿਡਾਰੀ

ਵੇਲਿੰਗਟਨ— ਨਿਊਜ਼ੀਲੈਂਡ ਦੇ ਆਲ ਰਾਊਂਡਰ ਕੋਵਿਨ ਡੀ ਗ੍ਰੈਂਡਹੋਮ ਦੇ ਪਿਤਾ ਦੀ ਅਚਾਨਕ ਮੌਤ ਹੋਣ ਕਾਰਨ ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਵਨ ਡੇ ਸੀਰੀਜ਼ 'ਚ ਨਹੀਂ ਖੇਡਣਗੇ। ਗ੍ਰੈਂਡਹੋਮ ਦੇ ਪਿਤਾ ਜ਼ਿੰਬਾਬਵੇ ਦੇ ਲਈ ਪਹਿਲੀ ਸ਼੍ਰੇਣੀ 'ਚ ਕ੍ਰਿਕਟ ਖੇਡਦੇ ਸਨ। ਉਹ 61 ਸਾਲ ਦੇ ਸਨ। ਨਿਊਜ਼ੀਲੈਂਡ ਕ੍ਰਿਕਟ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜ਼ਿੰਬਾਬਵੇ ਮੂਲ ਦੇ ਗ੍ਰੈਂਡਹੋਮ ਹੁਣ ਆਪਣੇ ਪਰਿਵਾਰ ਕੋਲ ਹਰਾਰੇ ਜਾਣਗੇ। ਮੁਖ ਚੋਣਕਾਰ ਗੋਵਿਨ ਲਾਰਸਨ ਨੇ ਕਿਹਾ ਕਿ ਕੋਲਿਨ ਤੇ ਉਸਦੇ ਪਰਿਵਾਰ ਦੇ ਲਈ ਬਹੁਤ ਹੀ ਮੰਦਭਾਗਾ ਸਮਾਚਾਰ ਹੈ। ਇਸ ਸਮੇਂ ਸਭ ਤੋਂ ਜਰੂਰੀ ਇਹ ਹੈ ਕਿ ਕੋਲਿਨ ਆਪਣੇ ਪਰਿਵਾਰ ਦੇ ਨਾਲ ਰਹੇ। ਬੋਰਡ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਕਦੋਂ ਤੱਕ ਟੀਮ 'ਚ ਵਾਪਸੀ ਕਰਨਗੇ। ਗ੍ਰੈਂਡਹੋਮ ਦੀ ਜਗ੍ਹਾ ਡਗ ਬ੍ਰੈਸਵੇਲ ਨੂੰ ਨਿਊਜ਼ੀਲੈਂਡ ਟੀਮ 'ਚ ਸ਼ਾਮਲ ਕੀਤਾ ਗਿਆ ਹੈ।


Related News