ਕੈਂਟਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
Saturday, Sep 27, 2025 - 01:44 PM (IST)

ਖਰੜ (ਰਣਬੀਰ) : ਪੁਰਾਣੀ ਬੱਸੀ ਰੋਡ ਪਿੰਡ ਬਡਾਲੀ ਨੇੜੇ ਤੇਜ਼ ਰਫ਼ਤਾਰ ਕੈਂਟਰ ਨਾਲ ਹੋਏ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਜਿੰਦਰ ਸਿੰਘ (66) ਪੁੱਤਰ ਪ੍ਰੀਤਮ ਸਿੰਘ ਪਿੰਡ ਬਡਾਲਾ ਵਜੋਂ ਹੋਈ ਹੈ। ਰਜਿੰਦਰ ਮੋਟਰਸਾਈਕਲ ’ਤੇ ਮਦਨਹੇੜੀ ਤੋਂ ਘਰ ਜਾ ਰਿਹਾ ਸੀ ਕਿ ਖਰੜ ਵਾਲੇ ਪਾਸਿਓਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਚਾਲਕ (ਪੀ. ਬੀ. 65 ਬੀ.ਈ. 6991) ਨੇ ਉਸ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਪਿੱਛੋਂ ਵਾਹਨ ਚਾਲਕ ਰੁਕ ਗਿਆ ਪਰ ਭੀੜ ਇਕੱਠੀ ਹੁੰਦਿਆਂ ਫ਼ਰਾਰ ਹੋ ਗਿਆ। ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।