ਜਦੋਂ ਨੰਨੀ ਲੜਕੀ ਰੀਓ ਨੂੰ ਕੇਟ ਦਾ ਡੈਡੀ ਸਮਝ ਬੈਠੀ

Tuesday, Mar 03, 2020 - 12:10 AM (IST)

ਜਦੋਂ ਨੰਨੀ ਲੜਕੀ ਰੀਓ ਨੂੰ ਕੇਟ ਦਾ ਡੈਡੀ ਸਮਝ ਬੈਠੀ

ਨਵੀਂ ਦਿੱਲੀ -  ਇੰਗਲੈਂਡ ਦੇ ਸਾਬਕਾ ਫੁੱਟਬਾਲਰ ਰੀਓ ਫਰਡੀਨਾਂਡ ਤੇ ਉਸ ਦੀ ਪਤਨੀ ਕੇਟ ਰਾਈਟ ਵਿਚਾਲੇ ਹਲਕਾ-ਫੁਲਕਾ ਤਾਅਨੇ-ਮਿਹਣਿਆਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਸ਼ੁੱਕਰਵਾਰ ਨੂੰ ਕੇਟ ਨੇ ਵੀਡੀਓ ਸ਼ੇਅਰ ਕੀਤੀ, ਜਿਸ ਵਜ੍ਹਾ ਨਾਲ ਉਸ ਦੇ ਪੇਟ ਵਿਚ ਹੱਸਦੇ-ਹੱਸਦੇ ਵਲ਼ ਪੈ ਗਿਆ ਸੀ। ਇਸ ਵਿਚ ਕੇਟ ਦੀ ਦੋਸਤ ਦੀ ਨੰਨ੍ਹੀ ਬੇਟੀ ਰਾਨੀ ਜੋਰਗ ਗਲਤੀ ਨਾਲ ਰੀਓ ਨੂੰ ਉਸ ਦਾ ਪਿਤਾ ਸਮਝ ਬੈਠਦੀ ਹੈ।
ਰਾਣੀ ਤੋਂ ਪੁੱਛਿਆ ਜਾਂਦਾ ਹੈ ਕਿ ਰੀਓ ਕੌਣ ਹੈ। ਉਹ ਮਾਮੂਸੀਅਤ ਨਾਲ ਜਵਾਬ ਦਿੰਦੀ ਹੈ, ਕੇਟ ਦਾ ਡੈਡੀ। ਪਿੱਛਿਓਂ ਜ਼ੋਰ ਨਾਲ ਹੱਸਦੇ ਹੋਏ ਕੇਟ ਕਹਿੰਦੇ ਸੁਣਾਈ ਦਿੰਦੀ ਹੈ, ਓ ਰੀਓ ਮੇਰੇ ਡੈਡੀ! ਉਹ ਮੇਰੇ ਤੋਂ ਕਾਫੀ ਵੱਡੇ ਹਨ ਪਰ ਉਹ ਮੇਰੇ ਡੈਡੀ ਨਹੀਂ ਹਨ। ਰਾਨੀ ਤੋਂ ਕੇਟ ਦੀ ਦੋਸਤ ਫਿਰ ਪੁੱਛਦੀ ਹੈ, ਕੀ ਤੈਨੂੰ ਸੱਚਮੁੱਚ ਲੱਗਦਾ ਹੈ। ਉਹ ਕਹਿੰਦੀ ਹੈ, ਹਾਂ ਡੈਡੀ। ਤਦ ਸਾਰੇ ਦਿਲ ਖੋਲ੍ਹ ਕੇ ਹੱਸਦੇ ਹਨ। ਕੇਟ ਦੇ ਚਾਹੁਣ ਵਾਲਿਆਂ ਨੂੰ ਇਹ ਵੀਡੀਓ ਬੇਹੱਦ ਪਸੰਦ ਆਈ।
ਪਿਛਲੇ ਸਾਲ ਸਤੰਬਰ ਵਿਚ ਤੁਰਕੀ ਦੇ ਖੂਬਸੂਰਤ ਦੀਪ 'ਤੇ 27 ਸਾਲਾ ਕੇਟ ਨੇ ਖੁਦ ਤੋਂ 14 ਸਾਲ ਵੱਡੇ ਰੀਓ ਨਾਲ ਆਲੀਸ਼ਾਨ ਅੰਦਾਜ਼ ਵਿਚ ਵਿਆਹ ਕੀਤਾ ਸੀ। 2013 ਵਿਚ ਰੀਓ ਦੀ ਪਤਨੀ ਰੈਬੇਕਾ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ ਸੀ। ਰੀਓ ਨੇ ਤੈਅ ਕੀਤਾ ਸੀ ਕਿ ਬੱਚਿਆਂ ਦੀ ਖਾਤਰ ਉਹ ਮਾਂ ਦੀ ਭੂਮਿਕਾ ਵੀ ਨਿਭਾਉਂਦਾ ਰਹੇਗਾ ਤੇ ਕਿਸੇ ਮਹਿਲਾ ਨਾਲ ਦੋਸਤੀ ਤੱਕ ਨਹੀਂ ਕਰੇਗਾ। ਰੀਓ ਨੇ ਬੀ. ਬੀ. ਸੀ. ਦੀ ਇਕ ਡਾਕੂਮੈਂਟਰੀ ਵਿਚ ਕਿਹਾ ਸੀ, ਮੈਨੂੰ ਲੱਗਦਾ ਸੀ ਕਿ ਮੈਂ ਹੁਣ ਕਦੇ ਖੁਸ਼ ਨਹੀਂ ਹੋ ਸਕਾਂਗਾ। ਬੱਚਿਆਂ ਦੀ ਖੁਸ਼ੀ ਲਈ ਮੈਂ ਖੁਦ ਨਾਲ ਵਾਅਦਾ ਕੀਤਾ ਸੀ ਪਰ ਕੇਟ ਦੇ ਆਉਣ ਤੋਂ ਬਾਅਦ ਸਭ ਬਦਲ ਗਿਆ। ਤਦ ਮਹਿਸੂਸ ਹੋਇਆ ਕਿ ਕਿਸਮਤ ਤੁਹਾਡੇ 'ਤੇ ਮਿਹਰਬਾਨ ਹੋ ਸਕਦੀ ਹੈ।

 

author

Gurdeep Singh

Content Editor

Related News