...ਜਦੋ ਬਾਦਸ਼ਾਹ ਨੂੰ ਯੁਵੀ ਨਾਲ ਪੰਗਾ ਲੈਣਾ ਪਿਆ ਮਹਿੰਗਾ
Friday, Nov 09, 2018 - 11:13 PM (IST)

ਨਵੀਂ ਦਿੱਲੀ— ਇਕ ਪਾਸੇ ਜਿੱਥੇ ਯੁਵਰਾਜ ਸਿੰਘ ਦਾ ਕ੍ਰਿਕਟ 'ਚ ਦੁਨੀਆ ਭਰ ਨਾਂ ਚੱਲਦਾ ਹੈ ਤਾਂ ਦੂਜੇ ਪਾਸੇ ਰੈਪਰ ਬਾਦਸ਼ਾਹ ਬਾਲੀਵੁੱਡ ਜਗਤ 'ਚ ਆਪਣੇ ਗਾਣਿਆਂ 'ਤੇ ਸਭ ਨੂੰ ਨਚਾਉਂਦੇ ਹਨ। ਮੌਜੂਦਾ ਸਮੇਂ 'ਚ ਇਹ ਦੋਵੇਂ ਸਟਾਰ ਚਰਚਾ 'ਚ ਹਨ ਤੇ ਇਸ ਦਾ ਕਾਰਨ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਅਜੀਬੋਗਰੀਬ ਗੇਂਦਬਾਜ਼ੀ ਐਕਸ਼ਨ ਦਾ ਵੀਡੀਓ। ਵੀਡੀਓ ਨੂੰ ਯੁਵਰਾਜ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਇਕ ਗੇਂਦਬਾਜ਼ ਵੱਖਰੇ ਤਰੀਕੇ ਨਾਲ ਗੇਂਦ ਕਰਵਾਉਂਦਾ ਹੈ। ਇਸ ਨੂੰ ਦੇਖ ਯੁਵਰਾਜ ਨੇ ਫੈਨਸ ਤੋਂ ਪੁੱਛਿਆ ਹੈ ਕਿ ਇਹ ਗੇਂਦ ਆਮ ਹੈ ਜਾ ਨਹੀਂ। ਇਸ 'ਤੇ ਰੈਪਰ ਬਾਦਸ਼ਾਹ ਨੇ ਜੋ ਜਵਾਬ ਦਿੱਤਾ ਉਹ ਉਸ ਨੂੰ ਮਹਿੰਗਾ ਪੈ ਗਿਆ।
ਯੁਵਰਾਜ ਦੀ ਇਸ ਪੋਸਟ 'ਤੇ ਫੈਨਸ ਨੇ ਆਪਣੇ ਜਾਵਬ ਦਿੱਤੇ। ਬਾਦਸ਼ਾਹ ਨੇ ਕਿਹਾ ਕਿ ਇਹ ਗੇਂਦ ਲੀਗਲ ਹੈ। ਬਾਅਦ 'ਚ ਫੈਨਸ ਨੇ ਬਾਦਸ਼ਾਹ ਨੂੰ ਘੇਰ ਲਿਆ ਤੇ ਉਸ ਨੂੰ ਸਵਾਲ ਕਰਨਾ ਸ਼ੁਰੂ ਕਰ ਦਿੱਤੇ।
ਕਿ ਤੁਹਾਨੂੰ ਪਤਾ ਵੀ ਹੈ ਕੀ ਕ੍ਰਿਕਟ ਦਾ। ਦੂਜੇ ਪਾਸੇ ਯੁਵਰਾਜ ਨੇ ਵੀ ਉਸ ਨੂੰ ਜਵਾਬ ਦਿੰਦੇ ਹੋਏ ਪੁੱਛਿਆ ਕਿ ਫਿਰ ਅੰਪਾਇਰ ਨੇ ਇਸ ਨੂੰ ਡੈੱਡ ਕਰਾਰ ਕਿਉਂ ਦਿੱਤਾ ਕਾਕੇ ਦੱਸ ਮੈਨੂੰ। ਹਾਲਾਂਕਿ ਫਿਰ ਬਾਦਸ਼ਾਹ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ।
Legal delivery or no ?? 🤨🧐🤔🤔🤔🤔🤔🤣🤣🤣
A post shared by Yuvraj Singh (@yuvisofficial) on Nov 8, 2018 at 11:01am PST
ਇਹ ਵੀਡੀਓ ਕੋਲਕਾਤਾ ਦੇ ਕਲਿਆਣੀ 'ਚ ਖੇਡੇ ਗਏ ਬੰਗਾਲ ਤੇ ਉੱਤਰ ਪ੍ਰਦੇਸ਼ ਦੇ ਵਿਚਾਲੇ ਸੀ. ਕੇ. ਨਾਈਡੂ ਟਰਾਫੀ ਦੇ ਤੀਜੇ ਦਿਨ ਦਾ ਹੈ। ਵਿਸ਼ਵ ਪੱਧਰ ਦੀ ਕ੍ਰਿਕਟ ਵਿਚ ਅਨੋਖੇ ਐਕਸ਼ਨ ਵਾਲੇ ਕਈ ਗੇਂਦਬਾਜ਼ ਦਿਖਾਈ ਦਿੰਦੇ ਹਨ ਪਰ ਉੱਤਰ ਪ੍ਰਦੇਸ਼ ਦੇ ਲੈਫਟ ਆਰਮ ਸਪਿਨਰ ਸ਼ਿਵਾ ਸਿੰਘ ਦਾ ਇਹ ਐਕਸ਼ਨ ਤਾਂ ਬਿਲਕੁਲ ਨਿਰਾਲਾ ਸੀ। ਜ਼ਿਕਰਯੋਗ ਹੈ ਕਿ ਸ਼ਿਵਾ ਇਸ ਸਾਲ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਰਿਹਾ ਸੀ। ਬੰਗਾਲ ਦੀ ਦੂਜੀ ਪਾਰੀ ਵਿਚ ਸ਼ਿਵਾ ਨੇ ਗੇਂਦ ਸੁੱਟਣ ਦੇ ਸਮੇਂ ਕ੍ਰੀਜ਼ ਦੇ ਕੋਲ ਆਪਣੀ ਜਗ੍ਹਾ 'ਤੇ 360 ਡਿਗਰੀ ਘੁੰਮਣ ਤੋਂ ਬਾਅਦ ਗੇਂਦ ਸੁੱਟੀ, ਜਿਸ ਨੂੰ ਬੱਲੇਬਾਜ਼ ਨੇ ਸਾਵਧਾਨੀ ਨਾਲ ਖੇਡ ਲਿਆ ਪਰ ਜਦੋਂ ਸ਼ਿਵਾ 360 ਡਿਗਰੀ ਘੁੰਮ ਕੇ ਗੇਂਦ ਕਰ ਰਿਹਾ ਸੀ, ਉਸ ਸਮੇਂ ਅੰਪਾਇਰ ਵਿਨੋਦ ਸੇਸ਼ਨ ਨੇ ਡੈੱਡ ਬਾਲ ਦਾ ਇਸ਼ਾਰਾ ਕਰ ਦਿੱਤਾ ਸੀ, ਜਿਸ 'ਤੇ ਸ਼ਿਵਾ ਤੇ ਯੂਪੀ ਦੇ ਫੀਲਡਰਾਂ ਨੂੰ ਕਾਫੀ ਹੈਰਾਨੀ ਹੋਈ।