ਜਦੋਂ ਭਾਰਤੀ ਟੀਮ ਦੀ ਕੈਪ ਮਿਲੀ ਤਾਂ ਵਿਸ਼ਵਾਸ ਹੀ ਨਹੀਂ ਹੋਇਆ : ਸੈਣੀ

Monday, Aug 05, 2019 - 12:32 PM (IST)

ਜਦੋਂ ਭਾਰਤੀ ਟੀਮ ਦੀ ਕੈਪ ਮਿਲੀ ਤਾਂ ਵਿਸ਼ਵਾਸ ਹੀ ਨਹੀਂ ਹੋਇਆ : ਸੈਣੀ

ਲਾਡਰਹਿਲ- ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਭਾਰਤ ਲਈ ਸ਼ਾਨਦਾਰ ਡੈਬਿਊ ਕਰਨ ਤੋਂ ਬਾਅਦ ਕਿਹਾ ਕਿ ਵੈਸਟਇੰਡੀਜ਼ ਵਿਰੁੱਧ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ  ਜਦੋਂ ਉਸ ਨੂੰ ਭਾਰਤੀ ਟੀਮ ਦੀ ਕੈਪ ਦਿੱਤੀ ਗਈ ਤਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਸੀ। 
ਸੈਣੀ ਨੇ ਕਿਹਾ, ''ਜਦੋਂ ਮੈਨੂੰ ਸ਼ਨੀਵਾਰ ਦੀ ਸਵੇਰ ਨੂੰ ਭਾਰਤ ਦੀ ਕੈਪ ਦਿੱਤੀ ਗਈ ਤਾਂ ਮੈਨੂੰ ਭਰੋਸਾ ਹੀ ਨਹੀਂ ਹੋ ਰਿਹਾ ਸੀ ਕਿ ਅੱਜ ਉਹ ਦਿਨ ਹੈ, ਜਿਸਦਾ ਮੈਂ ਇੰਤਜ਼ਾਰ ਕਰ ਰਿਹਾ ਸੀ।''

PunjabKesari

ਸੈਣੀ ਨੇ ਅੱਗੇ ਕਿਹਾ, ''ਸ਼ੁਰੂ ਵਿਚ ਮੇਰਾ ਆਤਮਵਿਸ਼ਵਾਸ ਥੋੜ੍ਹਾ ਘੱਟ ਸੀ ਕਿਉਂਕਿ ਮੇਰੇ 'ਤੇ ਡੈਬਿਊ ਕਰਨ ਦਾ ਦਬਾਅ ਬਣਿਆ ਹੋਇਆ ਸੀ। ਪਹਿਲੀ ਵਿਕਟ ਨੇ ਇਸ ਦਬਾਅ ਨੂੰ ਖਤਮ ਕੀਤਾ। ਇਸ ਤੋਂ ਬਾਅਦ ਜਦੋਂ ਮੈਂ ਦੂਜੀ ਵਿਕਟ ਲਈ ਤਾਂ ਮੇਰਾ ਆਤਮਵਿਸ਼ਵਾਸ ਥੋੜ੍ਹਾ ਵਧ ਗਿਆ ਤੇ ਮੈਨੂੰ ਲੱਗਾ ਕਿ ਮੈਂ ਆਮ ਮੈਚ ਖੇਡ ਰਿਹਾ ਸੀ।''


Related News