...ਜਦੋਂ ਗਾਵਸਕਰ-ਕਪਿਲ ਵਿਵਾਦ ਨਾਲ ਭਾਰਤੀ ਕ੍ਰਿਕਟ ''ਚ ਆਇਆ ਸੀ ਭੂਚਾਲ

01/03/2020 2:20:55 AM

ਨਵੀਂ ਦਿੱਲੀ— ਦੇਸ਼ ਦੇ ਦੋ ਮਹਾਨ ਖਿਡਾਰੀਆਂ ਸੁਨੀਲ ਗਾਵਸਕਰ ਤੇ ਕਪਿਲ ਦੇਵ ਵਿਚਾਲੇ ਆਪਸੀ ਵਿਵਾਦ ਨੇ ਇਕ ਸਮੇਂ ਭਾਰਤੀ ਕ੍ਰਿਕਟ ਵਿਚ ਅਜਿਹਾ ਭੂਚਾਲ ਲਿਆ ਦਿੱਤਾ ਸੀ ਕਿ ਇਨ੍ਹਾਂ ਦੋਵਾਂ ਧਾਕੜਾਂ ਵਿਚਾਲੇ ਕਈ ਸਾਲਾਂ ਤਕ ਗੱਲਬਾਤ ਹੀ ਬੰਦ ਹੋ ਗਈ ਸੀ। ਹਿੰਦੀ ਖੇਡ ਪੱਤਰਕਾਰਿਤਾ ਜਗਤ ਵਿਚ ਵਿਸ਼ੇਸ਼ ਪਛਾਣ ਰੱਖਣ ਵਾਲੇ ਪਦਮਪਤੀ ਸ਼ਰਮਾ ਨੇ ਆਪਣੀ ਖਿਤਾਬ 'ਅੰਤਹੀਣ ਯਾਤਰਾ (ਖੇਡ ਪੱਤਕਾਰਿਤਾ ਤੇ ਮੈਂ)' ਵਿਚ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ। ਭਾਰਤ ਦੇ 1983 ਵਿਚ ਵਿਸ਼ਵ ਕੱਪ ਜਿੱਤਣ ਦੀ 25ਵੀਂ ਵਰ੍ਹੇਗੰਢ ਦੇ ਸਮੇਂ ਇਹ ਦੋਵੇਂ ਧਾਕੜ ਫਿਰ ਨੇੜੇ ਆਏ ਤੇ ਉਨ੍ਹਾਂ ਦੀ ਬੋਲਚਾਲ ਸ਼ੁਰੂ ਹੋਈ।
ਪਦਮਪਤੀ ਨੇ ਇਸ ਮਾਮਲੇ ਦਾ ਆਪਣੀ ਨਵੀਂ ਕਿਤਾਬ ਵਿਚ ਪੂਰਾ ਜ਼ਿਕਰ ਕੀਤਾ ਹੈ।  ਨਵੰਬਰ 1984 ਵਿਚ ਬਨਾਰਸ ਵਿਚ ਹੋਏ ਸਿੰਗਲ ਵਿਕਟ ਟੂਰਨਾਮੈਂਟ ਦੌਰਾਨ ਗਾਵਸਕਰ ਤੇ ਕਪਿਲ ਵਿਚਾਲੇ ਐਵਾਰਡ ਰਾਸ਼ੀ ਨੂੰ ਲੈ ਕੇ ਅਜਿਹੀ ਬਿਗੜੀ ਸੀ ਕਿ ਕਪਿਲ ਨੂੰ ਇੰਗਲੈਂਡ ਟੀਮ ਵਿਰੁੱਧ ਤੀਜੇ ਟੈਸਟ ਵਿਚੋਂ ਬਾਹਰ ਹੋਣਾ ਪਿਆ ਸੀ।
ਲੇਖਕ ਨੇ ਲਿਖਿਆ ਹੈ ਕਿ ਇਸ ਵਿਵਾਦ ਵਿਚ ਕੌਣ ਸਹੀ ਤੇ ਕੌਣ ਗਲਤ ਸੀ, ਇਸ ਦੀ ਸਹੀ ਜਾਣਕਾਰੀ ਨਹੀਂ ਹੋ ਸਕੀ ਪਰ ਕੋਲਕਾਤਾ ਟੈਸਟ ਵਿਚੋਂ ਬਾਹਰ ਬੈਠਣ ਕਾਰਣ ਕਪਿਲ ਲਗਾਤਾਰ 100 ਟੈਸਟ ਖੇਡਣ ਦੀ ਉਪਲੱਬਧੀ ਤੋਂ ਵਾਂਝਾ ਜ਼ਰੂਰ ਹੋ ਗਿਆ ਸੀ। ਇਸ ਸਿੰਗਲ ਵਿਕਟ ਟੂਰਨਾਮੈਂਟ ਲਈ 16-17 ਨਵੰਬਰ ਦੀ ਤਰੀਕ ਗਾਵਸਕਰ ਨੇ ਤੈਅ ਕੀਤੀ ਸੀ। ਗਾਵਸਕਰ ਨੇ ਇਸ ਦੇ ਨਾਲ ਹੀ ਦਿਲੀਪ ਵੈਂਗਸਰਕਰ, ਸੰਦੀਪ ਪਾਟਿਲ, ਮੋਹਿੰਦਰ ਅਮਰਾਥ, ਰਵੀ ਸ਼ਾਸਤਰੀ, ਮਦਨ ਲਾਲ, ਚੇਤਨ ਸ਼ਰਮਾ, ਚੇਤਨ ਚੌਹਾਨ ਤੇ ਯਸ਼ਪਾਲ ਸ਼ਰਮਾ ਸਮੇਤ 10 ਨਾਂ ਤੈਅ ਕੀਤੇ ਸਨ ਤੇ ਇਨ੍ਹਾਂ ਸਾਰਿਆਂ ਨੂੰ ਖੇਡਣ ਦੇ ਬਦਲੇ ਦਿੱਤੀ ਜਾਣ ਵਾਲੀ ਰਾਸ਼ੀ ਇਕ ਹੀ ਪਰਚੀ 'ਤੇ ਲਿਖੀ ਸੀ। ਗਾਵਸਕਰ ਨੇ ਸਭ ਤੋਂ ਵੱਧ 10 ਹਜ਼ਾਰ ਰੁਪਏ ਆਪਣੇ ਨਾਂ ਦੇ ਅੱਗੇ ਲਿਖ ਰੱਖੇ ਸਨ। ਜ਼ਿਕਰਯੋਗ ਹੈ ਕਿ ਉਸ ਸਮੇਂ ਇਕ ਕੌਮਾਂਤਰੀ ਮੈਚ ਵਿਚ 1500 ਰੁਪਏ ਮਿਲਿਆ ਕਰਦੇ ਸਨ। ਗਾਵਸਕਰ ਤੋਂ ਬਾਅਦ ਦੂਜੀ ਸਭ ਤੋਂ ਵੱਧ ਰਾਸ਼ੀ 7000 ਰੁਪਏ ਕਪਿਲ ਨੂੰ ਮਿਲਣੀ ਸੀ ਤੇ ਕੁਲ ਮੈਚ ਫੀਸ 48,000 ਰੁਪਏ ਬਣੀ ਸੀ।
ਪਦਮਪਤੀ ਨੇ ਲਿਖਿਆ, ''ਸਾਰੇ ਖਿਡਾਰੀ ਸਮੇਂ ਸਿਰ ਟੂਰਨਾਮੈਂਟ ਲਈ ਪਹੁੰਚ ਗਏ ਤੇ ਪਹਿਲਾ ਦਿਨ ਆਰਾਮ ਨਾਲ ਲੰਘ ਗਿਆ ਪਰ ਦੂਜੇ ਦਿਨ ਆਯੋਜਨ ਕਮੇਟੀ ਦੇ ਇਕ ਮੈਂਬਰ ਨੇ ਹੋਟਲ ਦੀ ਲਾਬੀ ਵਿਚ ਨਸ਼ੇ  ਵਿਚ ਅਮਰਨਾਥ ਨੂੰ ਕਹਿ ਦਿੱਤਾ ਕਿ ਗਾਵਸਕਰ ਨੂੰ ਵੱਖਰੇ ਤੌਰ 'ਤੇ 40 ਹਜ਼ਾਰ ਰੁਪਏ ਦਿੱਤੇ ਗਏ ਹਨ। ਬਸ ਮਾਮਲੇ ਨੇ ਤੂਲ ਫੜ ਲਿਆ ਤੇ ਕਪਿਲ ਇਸ 'ਤੇ ਭੜਕ ਉਠਿਆ। ਇਹ ਵਿਵਾਦਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਿਆ ਤੇ ਟੀਮ ਦੋ ਧੜਿਆਂ ਵਿਚ ਵੰਡੀ ਗਈ। ਬੀ. ਸੀ. ਸੀ. ਆਈ. ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਦਾ ਐਲਾਨ ਕੀਤਾ।''
ਲੇਖਕ ਦੇ ਅਨੁਸਾਰ ਆਯੋਜਕਾਂ ਨੇ ਫਿਰ ਇਹ ਗੱਲ ਲਿਖ ਕੇ ਦਿੱਤੀ ਕਿ ਗਾਵਸਕਰ ਨੂੰ 10 ਹਜ਼ਾਰ ਰੁਪਏ ਹੀ ਦਿੱਤੇ ਗਏ ਹਨ ਪਰ ਇਸ ਮਾਮਲੇ ਨੇ ਭਾਰਤੀ ਕ੍ਰਿਕਟ ਦੋ ਮਹਾਨ ਖਿਡਾਰੀਆਂ ਵਿਚਾਲੇ ਇਕ ਅੰਤਹੀਣ ਖਾਈ ਪੈਦਾ ਕਰ ਦਿੱਤੀ। ਦਿੱਲੀ ਟੈਸਟ ਦੂਜੀ ਪਾਰੀ ਵਿਚ ਲਾਪ੍ਰਵਾਹੀ ਨਾਲ ਆਪਣੀ ਵਿਕਟ ਦੇ ਮਾਮਲੇ ਵਿਚ ਕਿਪਲ ਤੇ ਸੰਦੀਪ ਪਾਟਿਲ ਨੂੰ ਅਗਲੇ ਕੋਲਕਾਤਾ ਟੈਸਟ ਲਈ ਭਾਰਤੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ। ਤਤਕਾਲੀਨ ਬੋਰਡ ਮੁਖੀ ਐਨਕੇਪੀ ਸਾਲਵੇ ਨੇ ਤੀਜੇ ਟੈਸਟ ਤੋਂ ਬਾਅਦ ਇਨ੍ਹਾਂ ਦੋਵਾਂ ਧਾਕੜਾਂ ਨੂੰ ਆਹਮੋ-ਸਾਹਮਣੇ ਬੁਲਾ ਕੇ ਸਲਾਹ ਤਾਂ ਕਰਵਾਈ ਪਰ ਦੋਵਾਂ ਵਿਚਾਲੇ ਅਗਲੇ ਲਗਭਗ 25 ਸਾਲਾਂ ਤਕ ਗੱਲਬਾਤ ਬੰਦ ਰਹੀ।


Gurdeep Singh

Content Editor

Related News