ਜਦੋਂ ਨਸ਼ੇ ਵਿਚ ਨੌਜਵਾਨ ਨੇ ਸਿੱਧੂ 'ਤੇ ਤਾਨ ਦਿੱਤੀ ਸੀ ਬੰਦੂਕ, ਗਾਂਗੁਲੀ ਦੀ ਸਮਝਦਾਰੀ ਨਾਲ ਬਚੀ ਜਾਨ

08/12/2019 3:24:03 PM

ਸਪੋਰਟਸ ਡੈਸਕ : ਅੱਜ ਅਸੀਂ ਤੁਹਾਨੂੰ ਇਕ ਅਨੋਖੀ ਘਟਨਾ ਦੇ ਬਾਰੇ ਦੱਸ ਰਹੇ ਹਾਂ ਜਦੋਂ ਇਕ ਨੌਜਵਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਨਵਜੋਤ ਸਿੰਘ ਸਿੱਧੂ 'ਤੇ ਬੰਦੂਕ ਤਾਨ ਦਿੱਤੀ ਸੀ। ਉਸ ਘਟਨਾ ਦੇ ਸਮੇਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਸਿੱਧੂ ਦੇ ਨਾਲ ਹੀ ਮੌਜੂਦ ਸਨ ਅਤੇ ਉਸਨੇ ਆਪਣੀ ਸਮਝਦਾਰੀ ਦਿਖਾਉਂਦਿਆਂ ਆਪਣੀ ਅਤੇ ਸਿੱਧੂ ਦੀ ਜਾਨ ਬਚਾਈ ਸੀ। 

PunjabKesari

ਦਰਅਸਲ, 1996 ਵਿਚ ਭਾਰਤੀ ਟੀਮ ਇੰਗਲੈਂਡ ਦੌਰੇ 'ਤੇ ਸੀ। ਇਸ ਦੌਰੇ 'ਤੇ ਸਿੱਧੂ ਅਤੇ ਗਾਂਗੁਲੀ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗਾਂਗੁਲੀ ਅਤੇ ਸਿੱਧੂ ਇੰਗਲੈਂਡ ਦੌਰੇ ਲਈ ਰਵਾਨਾ ਹੋ ਗਏ। ਭਾਰਤ ਨੂੰ ਇਸ ਦੌਰੇ 'ਤੇ ਖੇਡੇ ਗਏ ਪਹਿਲੇ ਟੌਸਟ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਸਮੇਂ ਗਾਂਗੁਲੀ ਅਤੇ ਸਿੱਧੂ ਮੈਟਰੋ ਵਿਚ ਸਫਰ ਕਰ ਰਹੇ ਸੀ, ਉਸ ਸਮੇਂ ਕੁਝ ਨੌਜਵਾਨ ਨਸ਼ੇ ਦੀ ਹਾਲਤ ਵਿਚ ਟ੍ਰੇਨ ਵਿਚ ਸਵਾਰ ਹੋਏ ਸੀ। ਨਸ਼ੇ ਨਾਲ ਰੱਜੇ ਨੌਜਵਾਨ ਸਿੱਧੂ ਵੱਲ ਇਸ਼ਾਰਾ ਕਰ ਰਹੇ ਸੀ, ਜਿਸ ਨਾਲ ਸਿੱਧੂ ਨੂੰ ਲੱਗਾ ਕਿ ਇਹ ਲੋਕ ਪਹਿਲੇ ਟੈਸਟ ਦੀ ਹਾਰ ਕਾਰਨ ਸਾਨੂੰ ਚਿੜਾਅ ਰਹੇ ਹਨ, ਜਿਸ ਤੋਂ ਬਾਅਦ ਸਿੱਧੂ ਨੇ ਉਸਦਾ ਸਾਹਮਣਾ ਕੀਤਾ।

PunjabKesari

ਹਾਥਾਪਾਈ ਵਿਚਾਲੇ ਇਕ ਨੌਜਵਾਨ ਨੇ ਸਿੱਧੂ ਦੇ ਸਿਰ 'ਤੇ ਬੀਅਰ ਦੀ ਬੋਤਲ ਮਾਰ ਦਿੱਤੀ, ਜਦਕਿ ਇਕ ਨੌਜਵਾਨ ਨੇ ਸਿੱਧੂ 'ਤੇ ਬੰਦੂਕ ਤਾਨ ਦਿੱਤੀ। ਇਸ ਤੋਂ ਬਾਅਦ ਗਾਂਗੁਲੀ ਨੇ ਸਿੱਧੂ ਨੂੰ ਰੋਕਿਆ ਅਤੇ ਉਨ੍ਹਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਹਾਲਾਤ ਬਾਰੇ ਦੱਸਿਆ ਅਤੇ ਸਿੱਧੂ ਨੂੰ ਵਾਪਸ ਹੋਟਲ ਲੈ ਗਏ।


Related News