ਜਦੋਂ ਬ੍ਰੇਟ ਲੀ ਨੇ ਲੜਿਆ ਦੰਗਲ, ਇਕ ਹੀ ਝਟਕੇ ''ਚ ਭਾਰਤੀ ਪਹਿਲਵਾਨ ਨੂੰ ਕੀਤਾ ਢੇਰ

09/14/2017 9:32:24 AM

ਨਵੀਂ ਦਿੱਲੀ— ਆਸਟਰੇਲੀਆ ਦੇ ਦਿੱਗਜ ਕ੍ਰਿਕਟਰ ਬ੍ਰੇਟ ਲੀ ਨੂੰ ਭਾਰਤ ਬਹੁਤ ਪਸੰਦ ਹੈ। ਉਹ ਅਕਸਰ ਕਹਿੰਦੇ ਹਨ ਕਿ ਭਾਰਤ ਉਨ੍ਹਾਂ ਦੇ ਲਈ ਦੂਜੇ ਘਰ ਜਿਹਾ ਹੈ। ਬ੍ਰੇਟ ਲੀ ਆਪਣਾ ਵਧੇਰੇ ਸਮਾਂ ਭਾਰਤ 'ਚ ਹੀ ਬਿਤਾਉਂਦੇ ਹਨ। ਆਸਟਰੇਲੀਆ ਦੇ 40 ਸਾਲਾ ਸਾਬਕਾ ਤੇਜ਼ ਗੇਂਦਬਾਜ਼ ਅਜੇ ਭਾਰਤ 'ਚ ਹਨ ਅਤੇ ਕਰਨਾਟਕ ਪ੍ਰੀਮੀਅਰ ਲੀਗ (ਕੇ.ਪੀ.ਐੱਲ.) 'ਚ ਕੁਮੈਂਟਰੀ ਕਰ ਰਹੇ ਹਨ।
Video: ब्रेट ली ने लड़ा दंगल, एक ही झटके में भारतीय पहलवान को किया चित
ਆਪਣੇ ਸਮੇਂ ਦੇ ਸਭ ਤੋਂ ਖਤਰਨਾਕ ਗੇਂਦਬਾਜ਼ ਰਹੇ ਬ੍ਰੇਟ ਲੀ ਭਾਰਤ 'ਚ ਰਹਿ ਕੇ ਹਮੇਸ਼ਾ ਕੁਝ ਨਵਾਂ ਕਰਦੇ ਰਹਿੰਦੇ ਹਨ ਜਿਸ ਦੀ ਵਜ੍ਹਾ ਨਾਲ ਉਹ ਸੋਸ਼ਲ ਮੀਡੀਆ 'ਤੇ ਚਰਚਾ 'ਚ ਵੀ ਰਹਿੰਦੇ ਹਨ। ਅਜੇ ਹਾਲ ਹੀ 'ਚ ਬ੍ਰੇਟ ਲੀ ਨੇ ਭਾਰਤ ਦੀ ਦੇਸੀ ਖੇਡ ਕੁਸ਼ਤੀ 'ਚ ਆਪਣਾ ਹੱਥ ਆਜ਼ਮਾਇਆ। ਖੁਦ ਬ੍ਰੇਟ ਲੀ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਦਿੱਤੀ।
 


ਬ੍ਰੇਟ ਲੀ ਨੇ ਮੈਸੂਰ ਦੇ ਸਥਾਨਕ ਪਹਿਲਵਾਨਾਂ ਦੇ ਨਾਲ ਪਹਿਲਵਾਨੀ ਕੀਤੀ ਜਿਸ ਦੀ ਤਸਵੀਰ ਉਨ੍ਹਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਸੇ ਤਰ੍ਹਾਂ ਉਨ੍ਹਾਂ ਦੇ ਇਕ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਦੰਗਲ ਦੇ ਆਮਿਰ ਖਾਨ ਜਿਹੀ ਐਕਟਿੰਗ ਕੀਤੀ ਅਤੇ ਪਹਿਲਵਾਨ ਨੂੰ ਢੇਰ ਕਰ ਦਿੱਤਾ। ਇਸ ਵੀਡੀਓ 'ਚ ਦਿਖਿਆ ਕਿ ਬ੍ਰੇਟ ਲੀ ਨੇ ਪਹਿਲਵਾਨਾਂ ਨਾਲ ਕੁਸ਼ਤੀ ਕੀਤੀ। ਲਗਭਗ 30 ਸਕਿੰਟ ਦੇ ਇਸ ਵੀਡੀਓ ਨੂੰ ਲੀ ਨੇ ਇਕ ਪ੍ਰਚਾਰ ਪ੍ਰੋਗਰਾਮ ਦੇ ਲਈ ਸ਼ੂਟ ਕੀਤਾ ਸੀ।
 


ਜ਼ਿਕਰਯੋਗ ਹੈ ਕਿ ਬ੍ਰੇਟ ਲੀ ਨੇ ਭਾਰਤ-ਆਸਟਰੇਲੀਆ 'ਤੇ ਬਣੀ ਇਕ ਫਿਲਮ 'ਅਨਇੰਡੀਅਨ' 'ਚ ਐਕਟਿੰਗ ਵੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਸ਼ਾ ਭੋਸਲੇ ਨਾਲ ਗਾਣਾ ਵੀ ਗਾਇਆ ਹੈ।


Related News