ਕ੍ਰਿਕਟ ਤੋਂ ਦੂਰ ਜਦੋਂ ਘਰ ਹੁੰਦੇ ਹਨ, ਤਾਂ ਕੀ ਕਰਦੇ ਹਨ ਧੋਨੀ (ਦੇਖੋ ਤਸਵੀਰਾਂ)

Thursday, Jul 06, 2017 - 01:59 PM (IST)

ਕ੍ਰਿਕਟ ਤੋਂ ਦੂਰ ਜਦੋਂ ਘਰ ਹੁੰਦੇ ਹਨ, ਤਾਂ ਕੀ ਕਰਦੇ ਹਨ ਧੋਨੀ (ਦੇਖੋ ਤਸਵੀਰਾਂ)

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ 7 ਜੁਲਾਈ ਨੂੰ ਆਪਣਾ 36ਵਾਂ ਬਰਥ ਡੇਅ ਮਨਾਉਣਗੇ। ਸਟਾਰ ਕ੍ਰਿਕਟਰ ਬਣਨ ਦੇ ਬਾਵਜੂਦ ਧੋਨੀ ਆਮ ਜ਼ਿੰਦਗੀ ਬਤੀਤ ਕਰਦੇ ਹਨ। ਖਾਸ ਤੌਰ ਤੇ ਉਸ ਸਮੇਂ ਜਦੋਂ ਉਹ ਆਪਣੇ ਘਰ ਹੁੰਦੇ ਹਨ। ਉਨ੍ਹਾਂ ਦੇ ਹੋਮ ਟਾਊਨ ਰਾਂਚੀ ਵਿੱਚ ਉਨ੍ਹਾਂ ਨੂੰ ਇਕ ਆਮ ਇਨਸਾਨ ਦੀ ਤਰ੍ਹਾਂ ਦੇਖਿਆ ਜਾ ਸਕਦਾ ਹੈ।
ਖੁਦ ਕਰਦੇ ਹਨ ਆਪਣੀ ਬਾਈਕ ਰੀਪੇਅਰ
ਧੋਨੀ ਰਾਂਚੀ 'ਚ ਆਮ ਤਰੀਕੇ ਨਾਲ ਰਹਿੰਦੇ ਹਨ। ਉਹ ਸੜਕ ਉੱਤੇ ਆਪਣੀ ਬਾਈਕ ਤੇ ਘੁੰਮਦੇ ਕਈ ਹੋਏ ਨਜ਼ਰ ਆ ਜਾਂਦੇ ਹਨ। ਉਨ੍ਹਾਂ ਕੋਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਕਿਊਰਟੀ ਨਹੀਂ ਹੁੰਦੀ। ਪਿਛਲੇ ਸਾਲ ਜੂਨ ਵਿੱਚ ਧੋਨੀ ਰਾਂਚੀ ਵਿੱਚ ਸਨ ਤਾਂ ਉਦੋਂ ਉਹ ਬਾਈਕ ਉੱਤੇ ਘੁੰਮਣ ਨਿਕਲੇ ਸਨ ਤੇ ਉਨ੍ਹਾਂ ਨੇ ਮੀਂਹ ਦਾ ਆਨੰਦ ਵੀ ਲਿਆ ਸੀ। ਧੋਨੀ ਭਿੱਜਦੇ ਹੋਏ ਸਟੇਡੀਅਮ ਆਏ ਤੇ ਇਸ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀ ਸੀ। ਅਜਿਹਾ ਕਈ ਵਾਰ ਹੋ ਚੁੱਕਿਆ ਹੈ ਕਿ ਧੋਨੀ ਆਪਣੇ ਸ਼ਹਿਰ ਵਿੱਚ ਆਮ ਇਨਸਾਨ ਦੀ ਤਰ੍ਹਾਂ ਘੁੰਮਦੇ ਹੋਏ ਨਜ਼ਰ ਆਉਂਦੇ ਹਨ। ਘਰ ਵਿੱਚ ਹੋਣ ਤੇ ਉਹ ਬਾਈਕ ਰੀਪੇਅਰਿੰਗ, ਕਾਰ ਕਲੀਨਿੰਗ, ਮਾਰਬਲ ਪਾਲਿਸ਼ਿੰਗ ਵਰਗੇ ਕੰੰਮ ਕਰਦੇ ਹਨ।


Related News