ਵੈਸਟਰਨ ਏਸ਼ੀਆ ਸ਼ਤਰੰਜ ਚੈਂਪੀਅਨਸ਼ਿਪ : ਰੈਪਿਡ ਵਿਚ 15 ਸੋਨ ਤਮਗੇ ਭਾਰਤ ਨੇ ਜਿੱਤੇ

09/06/2019 8:14:02 PM

ਨਵੀਂ ਦਿੱਲੀ (ਨਿਕਲੇਸ਼ ਜੈਨ)— ਵੈਸਟਰਨ ਏਸ਼ੀਆ ਸ਼ਤਰੰਜ ਚੈਂਪੀਅਨਸ਼ਿਪ ਵਿਚ ਮੇਜ਼ਬਾਨ ਭਾਰਤ ਦੇ ਇਲਾਵਾ ਬੰਗਲਾਦੇਸ਼, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਨੇਪਾਲ, ਸ਼੍ਰੀਲੰਕਾ, ਤਜ਼ਾਕਿਸਤਾਨ, ਯੂ. ਏ. ਈ. ਤੇ ਉਜ਼ਬੇਕਿਸਤਾਨ ਦੇ ਖਿਡਾਰੀਆਂ ਨੇ ਹਿੱਸਾ ਲਿਆ। ਕਲਾਸੀਕਲ ਮੁਕਾਬਲਿਆਂ ਤੋਂ ਠੀਕ ਪਹਿਲਾਂ ਰੈਪਿਡ ਸ਼ਤਰੰਜ ਦੇ ਮੁਕਾਬਲੇ ਖੇਡੇ ਗਏ ਅਤੇ ਭਾਰਤੀ ਨੌਜਵਾਨ ਪ੍ਰਤਿਭਾਵਾਂ ਨੇ ਨਿਰਾਸ਼ ਨਾ ਕਰਦੇ ਹੋਏ ਰੈਪਿਡ ਮੁਕਾਬਲਿਆਂ ਵਿਚ ਕੁਲ 16 ਸੰਭਵ ਸੋਨ ਤਮਗਿਆਂ ਵਿਚ 15 ਸੋਨ ਤਮਗੇ ਆਪਣੇ ਨਾਂ ਕਰ ਲਏ। ਵੱਡੀ ਗੱਲ ਇਹ ਰਹੀ ਕਿ ਕੁਲ 48 ਤਮਗਿਆਂ 'ਚੋਂ ਭਾਰਤ ਨੇ 43 ਤਮਗਿਆਂ 'ਤੇ ਕਬਜ਼ਾ ਕਰ ਲਿਆ।
ਭਾਰਤ ਨੇ 15 ਸੋਨ, 14 ਚਾਂਦੀ ਅਤੇ 14 ਕਾਂਸੀ ਤਮਗੇ ਆਪਣੇ ਨਾਂ ਕੀਤੇ। ਭਾਰਤ ਦੇ ਇਲਾਵਾ ਉਜ਼ਬੇਕਿਸਤਾਨ 1 ਸੋਨ, ਬੰਗਲਾਦੇਸ਼  ਅਤੇ ਤਜ਼ਾਕਿਸਤਾਨ 1-1 ਚਾਂਦੀ ਤੇ ਕਜ਼ਾਕਿਸਤਾਨ ਅਤੇ ਸ਼੍ਰੀਲੰਕਾ 1-1 ਕਾਂਸੀ ਤਮਗੇ ਜਿੱਤਣ ਵਿਚ ਕਾਮਯਾਬ ਰਹੇ। ਪ੍ਰਤੀਯੋਗਿਤਾ ਵਿਚ ਪਹਿਲੀ ਵਾਰ ਅੰਡਰ-6 ਸਾਲ ਕੈਟਾਗਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਹੜਾ ਆਪਣੇ ਆਪ ਵਿਚ ਅਨੋਖਾ ਪ੍ਰਯੋਗ ਹੈ।


Gurdeep Singh

Content Editor

Related News