ਇੰਗਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਵਿੰਡੀਜ਼ ਨੇ 3-2 ਨਾਲ ਜਿੱਤੀ ਸੀਰੀਜ਼
Monday, Jan 31, 2022 - 08:34 PM (IST)
ਬਾਰਬਾਡੋਸ- ਆਲਰਾਊਂਡਰ ਜੇਸਨ ਹੋਲਡਰ ਅਤੇ ਖੱਬੇ ਹੱਥ ਦੇ ਸਪਿਨਰ ਅਕੀਲ ਹੁਸੈਨ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਵੈਸਟਇੰਡੀਜ਼ ਨੇ ਐਤਵਾਰ ਨੂੰ ਇੱਥੇ ਪੰਜਵੇਂ ਅਤੇ ਫੈਸਲਾਕੁੰਨ ਟੀ-20 ਮੈਚ ਵਿਚ ਇੰਗਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ 3-2 ਨਾਲ ਜਿੱਤ ਲਈ। ਮੇਜ਼ਬਾਨ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਕਪਤਾਨ ਕੀਰੋਨ ਪੋਲਾਰਡ (41), ਕਾਈਲ ਮੇਅਰਸ (31) ਤੇ ਰੋਵਮੈਨ ਪੋਵੇਲ (35) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 179 ਦੌੜਾਂ ਦਾ ਵੱਡਾ ਸਕੋਰ ਬਣਾ ਦਿੱਤਾ।
ਬਾਅਦ ਵਿਚ ਹੋਲਡਰ ਅਤੇ ਹੁਸੈਨ ਦੀ ਘਾਤਕ ਗੇਂਦਬਾਜ਼ੀ ਨਾਲ ਇੰਗਲੈਂਡ ਨੂੰ 19.5 ਓਵਰਾਂ ਵਿਚ 162 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਦੋਵਾਂ ਗੇਂਦਬਾਜ਼ਾਂ ਨੇ ਮਿਲ ਕੇ 9 ਵਿਕਟਾਂ ਹਾਸਲ ਕੀਤੀਆਂ। ਹੋਲਡਰ ਨੇ 2.5 ਓਵਰਾਂ ਵਿਚ 27 ਦੌੜਾਂ 'ਤੇ ਪੰਜ, ਜਦਕਿ ਹੁਸੈਨ ਨੇ ਚਾਰ ਓੲਰਾਂ ਵਿਚ 30 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਦੇ ਲਈ ਜੇਮਸ ਵਿੰਸ ਨੇ ਸੱਤ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 35 ਗੇਂਦਾਂ 'ਤੇ ਸਭ ਤੋਂ ਜ਼ਿਆਦਾ 55 ਦੌੜਾਂ ਬਣਾਈਆਂ। ਇੰਗਲੈਂਡ ਟੀਮ ਵਲੋਂ ਆਦਿਲ ਰਾਸ਼ਿਦ ਅਤੇ ਲਿਆਮ ਲਿਵਿੰਗਸਟੋਨ ਨੂੰ 2-2 ਵਿਕਟਾਂ ਮਿਲੀਆਂ। ਵੈਸਟਇੰਡੀਜ਼ ਦੇ ਅਨੁਭਵੀ ਆਲਰਾਊਂਡਰ ਜੇਸਨ ਹੋਲਡਰ ਨੂੰ ਪੰਜ ਵਿਕਟਾਂ ਦੇ ਲਈ ਪਲੇਅਰ ਆਫ ਦਿ ਮੈਚ ਅਤੇ ਪੂਰ ਸੀਰੀਜ਼ ਵਿਚ ਬੱਲੇ ਅਤੇ ਗੇਂਦ ਦੋਵਾਂ ਦੇ ਨਾਲ ਸਰਵਸ੍ਰੇਸ਼ਠ ਯੋਗਦਾਨ ਦੇ ਲਈ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।