ICC ਮਹਿਲਾ ਵਿਸ਼ਵ ਕੱਪ : ਵਿੰਡੀਜ਼ ਵਿਰੁੱਧ ਭਾਰਤੀ ਬੱਲੇਬਾਜ਼ਾਂ ਨੂੰ ਕਰਨਾ ਹੋਵੇਗਾ ਸ਼ਾਨਦਾਰ ਪ੍ਰਦਰਸ਼ਨ
Friday, Mar 11, 2022 - 09:30 PM (IST)
ਹੈਮਿਲਟਨ- ਖਰਾਬ ਫਾਰਮ ਨਾਲ ਜੂਝ ਰਹੇ ਭਾਰਤੀ ਮੱਧ ਕ੍ਰਮ ਨਾਲ ਵੈਸਟਇੰਡੀਜ਼ ਦੇ ਵਿਰੁੱਧ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਤੀਜੇ ਲੀਗ ਮੈਚ ਵਿਚ ਸ਼ਨੀਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਨਿਊਜ਼ੀਲੈਂਡ ਦੇ ਹੱਥੋਂ 62 ਦੌੜਾਂ ਨਾਲ ਹਾਰ ਤੋਂ ਬਾਅਦ ਪੰਜਵੇਂ ਸਥਾਨ 'ਤੇ ਕਾਬਿਜ਼ ਭਾਰਤੀ ਟੀਮ ਲਗਾਤਾਰ ਦੂਜੀ ਹਾਰ ਤੋਂ ਬਚਣਾ ਚਾਹੇਗੀ ਕਿਉਂਕਿ ਉੱਛਾਲ ਭਰੀ ਪਿੱਚ 'ਤੇ ਲਗਾਤਾਰ ਹਾਰ ਨਾਲ ਉਸਦੀ ਲੈਅ ਵੀ ਬਿਗੜੇਗੀ।
ਇਹ ਖ਼ਬਰ ਪੜ੍ਹੋ- ਪਾਕਿ ਦੌਰੇ 'ਤੇ ਗਈ ਆਸਟਰੇਲੀਆਈ ਟੀਮ ਖਾ ਰਹੀ ਦਾਲ-ਰੋਟੀ, ਲਾਬੁਸ਼ੇਨ ਨੇ ਸ਼ੇਅਰ ਕੀਤੀ ਤਸਵੀਰ
ਸਮ੍ਰਿਤੀ ਮੰਧਾਨਾ, ਮਿਤਾਲੀ ਰਾਜ, ਯਸਤਿਕਾ ਭਾਟੀਆ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਦੀ ਨਿਊਜ਼ੀਲੈਂਡ ਦੇ ਵਿਰੁੱਧ ਮੈਚ ਵਿਚ ਜ਼ਿਆਦਾ ਕੋਸ਼ਿਸ਼ ਨਹੀਂ ਕਰਨ ਦੇ ਲਈ ਕਾਫੀ ਆਲੋਚਨਾ ਹੋਈ। ਜਿੱਤ ਦੇ ਲਈ 261 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਹਰਮਨਪ੍ਰੀਤ ਕੌਰ ਤੋਂ ਇਲਾਵਾ ਕੋਈ ਨਹੀਂ ਚੱਲ ਸਕਿਆ, ਜਿਨ੍ਹਾਂ ਨੇ 62 ਗੇਂਦਾਂ ਵਿਚ 72 ਦੌੜਾਂ ਬਣਾਈਆਂ। ਖਰਾਬ ਫਾਮ ਦੇ ਬਾਵਜੂਦ ਸ਼ੈਫਾਲੀ ਵਰਮਾ ਦੀ ਆਖਰੀ ਇਲੈਵਨ ਵਿਚ ਵਾਪਸੀ ਤੈਅ ਲੱਗ ਰਹੀ ਹੈ। ਉਸ ਤੋਂ ਤੇਜ਼ ਗਤੀ ਨਾਲ ਦੌੜਾਂ ਬਣਾਉਣ ਦੀ ਉਮੀਦ ਹੋਵੇਗੀ ਜੋ ਪਿਛਲੇ ਮੈਚ ਵਿਚ ਯਸਤਿਕਾ ਨਹੀਂ ਕਰ ਸਕੀ। ਭਾਰਤੀ ਬੱਲੇਬਾਜ਼ਾਂ ਨੇ 162 ਡਾਟ ਗੇਂਦਾਂ ਜਾਣ ਦਿੱਤੀਆਂ ਭਾਵ ਕਰੀਬ 27 ਓਵਰ ਦੌੜਾਂ ਨਹੀਂ ਬਣਾਈਆਂ। ਪਹਿਲੇ 20 ਓਵਰਾਂ ਵਿਚ ਟੀਮ ਸਿਰਫ 50 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਪਾਕਿ 'ਤੇ 6 ਦੌੜਾਂ ਨਾਲ ਰੋਮਾਂਚਕ ਜਿੱਤ
ਮੁੱਖ ਕੋਚ ਰਮੇਸ਼ ਪਵਾਰ ਨੇ ਟੀਮ ਦੇ ਪ੍ਰਦਰਸ਼ਨ ਦੀ ਤਿੱਖੀ ਆਲੋਚਨਾ ਕੀਤੀ ਸੀ। ਹੁਣ ਸਾਹਮਣੇ ਸਟੇਫਨੀ ਟੇਲਰ, ਡੋਟਿਨ ਅਤੇ ਅਨੀਸਾ ਮੁਹੰਮਦ ਵਰਗੇ ਖਿਡਾਰੀ ਹਨ। ਪਵਾਰ ਨੇ ਮੈਚ ਤੋਂ ਪਹਿਲਾਂ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ 20 ਓਵਰਾਂ ਵਿਚ ਟੀਮ ਦੀ ਬੱਲੇਬਾਜ਼ੀ ਦੇਖ ਕੇ ਮੈਂ ਹੈਰਾਨ ਸੀ ਪਰ ਜੇਕਰ ਨਿਊਜ਼ੀਲੈਂਡ ਦੇ ਵਿਰੁੱਧ ਪਿਛਲੇ ਮੈਚਾਂ ਵਿਚ ਸਾਡਾ ਪ੍ਰਦਰਸ਼ਨ ਦੇਖੀਏ ਤਾਂ ਅਸੀਂ ਆਪਣੀ ਰਣਨੀਤੀ ਨੂੰ ਬਹੁਤ ਵਧੀਆ ਢੰਗ ਨਾਲ ਚਲਾਇਆ ਹੈ। ਆਪਣਾ ਆਖਰੀ ਟੂਰਨਾਮੈਂ ਖੇਡ ਰਹੀ ਮਿਤਾਲੀ ਖਰਾਬ ਫਾਰਮ ਨਾਲ ਜੂਝ ਰਹੀ ਹੈ ਅਤੇ ਮੰਧਾਨਾ ਵੀ ਟੁਕੜਿਆਂ ਵਿਚ ਹੀ ਵਧੀਆ ਪ੍ਰਦਰਸ਼ਨ ਕਰ ਪਾ ਰਹੀ ਹੈ।
ਪਲੇਇੰਗ ਇਲੈਵਨ ਟੀਮ-
ਭਾਰਤ :- ਮਿਤਾਲੀ ਰਾਜ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਹਰਮਨਪ੍ਰੀਤ ਕੌਰ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਪੂਜਾ ਵਸਤਰਾਕਰ, ਰਿਚਾ ਘੋਸ਼, ਤਾਨੀਆ ਭਾਟੀਆ, ਸਨੇਹ ਰਾਣਾ, ਮੇਘਨਾ ਸਿੰਘ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਝੂਲਨ ਗੋਸਵਾਮੀ ਤੇ ਰੇਣੁਕਾ ਸਿੰਘ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।