WI vs ENG : ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਕੀਤਾ 204 ਦੌੜਾਂ 'ਤੇ ਢੇਰ
Friday, Mar 25, 2022 - 09:29 PM (IST)
ਸੇਂਟ ਜਾਰਜ- ਪਿਛਲੇ ਬੱਲੇਬਾਜ਼ ਜੈਕ ਲੀਚ ਅਤੇ ਸ਼ਾਕਿਬ ਮਹਿਮੂਦ ਨੇ ਆਖਰੀ ਵਿਕਟ ਦੇ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਇੰਗਲੈਂਡ ਤੀਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਵੈਸਟਇੰਡੀਜ਼ ਦੇ ਵਿਰੁੱਧ ਆਪਣੀ ਪਹਿਲੀ ਪਾਰੀ ਵਿਚ 204 ਦੌੜਾਂ ਤੱਕ ਪਹੁੰਚਣ ਵਿਚ ਸਫਲ ਰਿਹਾ। ਮਹਿਮੂਦ 11ਵੇਂ ਨੰਬਰ ਦੇ ਬੱਲੇਬਾਜ਼ ਦੇ ਰੂਪ ਵਿਚ ਜਦੋਂ 10ਵੇਂ ਨੰਬਰ ਦੇ ਬੱਲੇਬਾਜ਼ ਜੈਕ ਲੀਚ ਦਾ ਸਾਥ ਦੇਣ ਦੇ ਲਈ ਕ੍ਰੀਜ਼ 'ਤੇ ਆਏ ਤਾਂ ਇੰਗਲੈਂਡ ਦਾ ਸਕੋਰ 9 ਵਿਕਟਾਂ 'ਤੇ 114 ਦੌੜਾਂ ਸੀ। ਇਨ੍ਹਾਂ ਦੋਵਾਂ ਨੇ ਇਸ ਤੋਂ ਬਾਅਦ 36.2 ਓਵਰਾਂ ਤੱਕ ਬੱਲੇਬਾਜ਼ੀ ਕੀਤੀ ਅਤੇ ਪਿਛਲੇ ਅੱਠ ਸਾਲਾਂ ਵਿਚ ਇੰਗਲੈਂਡ ਵਲੋਂ ਆਖਰੀ ਵਿਕਟ ਦੇ ਲਈ ਸਰਵਸ੍ਰੇਸ਼ਠ ਸਾਂਝੇਦਾਰੀ ਕੀਤੀ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਇਸ ਪਾਰੀ ਵਿਚ ਟੀਮ ਦੀ ਦੂਜੀ ਸਰਵਸ੍ਰੇਸ਼ਠ ਸਾਂਝੇਦਾਰੀ 24 ਦੌੜਾਂ ਕੀਤੀ ਸੀ ਜੋ 9ਵੇਂ ਵਿਕਟ ਦੇ ਲਈ ਨਿਭਾਈ ਗਈ। ਇਸ ਨਾਲ ਇੰਗਲੈਂਡ ਸ਼ਰਮਿੰਦਾ ਹੋਣ ਤੋਂ ਬਚ ਗਿਆ। ਆਪਣਾ ਕੇਵਲ ਦੂਜਾ ਟੈਸਟ ਖੇਡ ਰਹੇ ਅਤੇ ਪਹਿਲੀ ਵਾਰ ਬੱਲੇਬਾਜ਼ੀ ਕਰ ਰਹੇ ਮਹਿਮੂਦ ਨੇ ਟੀਮ ਵਲੋਂ ਸਭ ਤੋਂ ਜ਼ਿਆਦਾ 49 ਦੌੜਾਂ ਬਣਾਈਆਂ। ਉਹ ਜਦੋ ਦਿਨ ਦੀ ਕੇਵਲ 2 ਗੇਂਦਾਂ ਬਚੀਆਂ ਸਨ ਉਦੋ ਗੇਂਦਬਾਜ਼ ਜਰਮਾਈਨ ਬਲੈਕਵੁੱਡ ਦੀ ਗੇਂਦ 'ਤੇ ਬੋਲਡ ਹੋ ਗਏ। ਮਹਿਮੂਦ ਨੇ 118 ਗੇਂਦਾਂ ਖੇਡੀਆਂ ਤੇ ਚਾਰ ਚੌਕੇ ਲਗਾਏ। ਲੀਚ 141 ਗੇਂਦਾਂ 'ਤੇ 41 ਦੌੜਾਂ ਬਣਾ ਕੇ ਅਜੇਤੂ ਰਹੇ।
ਇਹ ਖ਼ਬਰ ਪੜ੍ਹੋ-PAK v AUS : ਆਸਟਰੇਲੀਆ ਨੇ ਪਾਕਿ ਨੂੰ ਆਖਰੀ ਟੈਸਟ 'ਚ ਹਰਾਇਆ, 1-0 ਨਾਲ ਜਿੱਤੀ ਸੀਰੀਜ਼
ਉਨ੍ਹਾਂ ਨੇ ਆਪਣੀ ਪਾਰੀ ਵਿਚ ਪੰਜ ਚੌਕੇ ਲਗਾਏ। ਇਨ੍ਹਾਂ ਦੋਵਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਲੈਕਸ ਲੀਸ (31) ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ ਕ੍ਰਿਸ ਵੋਕਸ (25) ਤੇ ਕ੍ਰੇਗ ਓਵਰਟਨ (14) ਹੀ ਦੋਹਰੇ ਅੰਕ ਵਿਚ ਪਹੁੰਚੇ। ਇਨ੍ਹਾਂ ਦੀ ਕੋਸ਼ਿਸ਼ ਨਾਲ ਹੀ ਇੰਗਲੈਂਡ ਸੱਤ ਵਿਕਟਾਂ 'ਤੇ 67 ਦੌੜਾਂ ਦੇ ਸਕੋਰ ਤੱਕ ਪਹੁੰਚ ਸਕਿਆ। ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਵਾਲੇ ਵੈਸਟਇੰਡੀਜ਼ ਵਲੋਂ ਜਾਡੇਨ ਸੀਲਸ ਨੇ ਤਿੰਨ ਜਦਕਿ ਕੇਮਾਰ ਰੋਚ, ਕਾਈਲ ਮਾਇਰਸ ਅਤੇ ਅਲਜ਼ਾਰੀ ਜੋਸੇਫ ਨੇ 2-2 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।