ਭਾਰਤ ਖਿਲਾਫ ਆਖਰੀ ਟੀ20 ਮੈਚ ਲਈ ਵੈਸਟਇੰਡੀਜ਼ ਟੀਮ ''ਚ ਇਸ ਖਿਡਾਰੀ ਦੀ ਹੋਈ ਵਾਪਸੀ
Tuesday, Aug 06, 2019 - 06:28 PM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਤੇ ਭਾਰਤ ਦੇ ਵਿਚਾਲੇ ਅੱਜ ਟੀ-20 ਸੀਰੀਜ ਦਾ ਆਖਰੀ ਮੁਕਾਬਲਾ ਜੁਯਾਨਾ 'ਚ ਖੇਡਿਆ ਜਾਵੇਗਾ। ਭਾਰਤ ਨੇ ਇਸ ਤੋਂ ਪਹਿਲਾਂ ਫਲੋਰੀਡਾ 'ਚ ਹੋਏ ਦੋਨਾਂ ਮੈਚਾਂ ਨੂੰ ਆਪਣੇ ਨਾਂ ਕੀਤਾ ਸੀ। ਇਨ੍ਹਾਂ ਜਿੱਤ ਦੇ ਨਾਲ ਟੀਮ ਨੇ ਸੀਰੀਜ਼ ਵੀ ਆਪਣੇ ਨਾਂ ਕਰ ਲਈ ਸੀ। ਹੁਣ ਅੱਜ ਹੋਣ ਵਾਲੇ ਆਖਰੀ ਟੀ-20 ਮੁਕਾਬਲੇ ਲਈ ਵੈਸਟਇੰਡੀਜ਼ ਟੀਮ 'ਚ ਬਦਲਾਅ ਕੀਤਾ ਗਿਆ ਹੈ। ਅੱਜ ਦੇ ਮੈਚ 'ਚ ਵੈਸਟਇੰਡੀਜ਼ ਨੇ ਟੀਮ 'ਚ ਸਪਿਨ ਗੇਂਦਬਾਜ਼ ਫੇਵਿਅਨ ਏਲਨ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੇ ਟੀਮ 'ਚ ਆਉਣ ਦੀ ਵਜ੍ਹਾ ਨਾਲ ਟੀਮ ਦੀ ਗੇਂਦਬਾਜ਼ੀ ਦੇ ਨਾਲ ਹੀ ਨਿਕਲੇ ਕ੍ਰਮ ਦੀ ਬੱਲੇਬਾਜ਼ੀ ਨੂੰ ਵੀ ਮਜਬੂਤੀ ਮਿਲੇਗੀ।
ਉਥੇ ਹੀ ਖਾਰੀ ਪਿਅਰੇ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਏਲਨ ਵਰਲਡ ਕੱਪ 'ਚ ਵੀ ਵੈਸਟਇੰਡੀਜ਼ ਟੀਮ ਦਾ ਹਿੱਸਾ ਸਨ ਤੇ ਉੱਥੇ ਬਿਹਤਰੀਨ ਗੇਂਦਬਾਜ਼ੀ ਕੀਤੀ ਸੀ। ਸ਼੍ਰੀਲੰਕਾ ਦੇ ਖਿਲਾਫ ਮੈਚ 'ਚ ਉਨ੍ਹਾਂ ਦੇ ਬੱਲੇ 'ਚੋ ਤੇਜ਼ ਅਰਧ ਸੈਂਕੜਾ ਵੀ ਨਿਕਲਿਆ ਸੀ।
ਉਨ੍ਹਾਂ ਦੀ ਚੋਣ 'ਤੇ ਮੁੱਖ ਚੋਣਕਰਤਾ ਰੋਬਰਟ ਹਾਏਸ ਨੇ ਕਿਹਾ
ਫੈਬੀਅਨ ਇਕ ਜੀਵੰਤ ਤੇ ਊਰਜਾਵਾਨ ਆਲ-ਰਾਊਂਡਰ ਹੈ ਤੇ ਕੋਈ ਅਜਿਹਾ ਖਿਡਾਰੀ ਜਿਸ ਨੂੰ ਅਸੀਂ ਮੰਣਦੇ ਹਨ ਕਿ ਉਹ ਸਾਡੇ ਲਈ ਮੈਚ ਜਿੱਤ ਸਕਦੇ ਹਨ। ਅਸੀਂ ਪਿਛਲੇ ਸਾਲ ਕੈਰੇਬੀਅਨ ਪ੍ਰੀਮੀਅਰ ਲੀਗ ਤੇ ਹਾਲ ਦੇ ਵਰਲਡ ਕੱਪ 'ਚ ਵੀ ਵੇਖਿਆ ਕਿ ਉਹ ਕੀ ਕਰਨ 'ਚ ਸਮਰੱਥਵਾਨ ਹਨ। ਅਸੀਂ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਆਈ. ਸੀ. ਸੀ. ਟੀ 20 ਵਰਲਡ ਕੱਪ ਦੀ ਯੋਜਨਾ ਬਣਾ ਰਹੇ ਹਾਂ, ਇਸ ਲਈ ਅਸੀਂ ਉਸ ਨੂੰ ਇੱਥੇ ਸ਼ਾਮਲ ਕਰਨ ਦਾ ਫੈਸਲਾ ਕੀਤਾ।