ਮੈਚ ਖੇਡਣ ਤੋਂ ਪਹਿਲਾਂ ਵਿੰਡੀਜ਼ ਦੇ ਇਸ ਖਿਡਾਰੀ ਨੂੰ ਮਿਲੀ ਦੁੱਖ ਭਰੀ ਖਬਰ, ਹੋਇਆ ਮਾਂ ਦਾ ਦਿਹਾਂਤ

Sunday, Feb 03, 2019 - 12:37 AM (IST)

ਜਲੰਧਰ— ਵੈਸਟਇੰਡੀਜ਼ ਦੀ ਟੀਮ ਹੁਣ ਐਂਟੀਗੁਆ ਦੇ ਮੈਦਾਨ 'ਤੇ ਇੰਗਲੈਂਡ ਦੇ ਨਾਲ ਦੂਜਾ ਟੈਸਟ ਖੇਡ ਰਹੀ ਹੈ। ਮੈਚ ਦਾ ਤੀਜਾ ਦਿਨ ਵੈਸਟਇੰਡੀਜ਼ ਦੇ ਖਿਡਾਰੀ ਅਲਜਾਰੀ ਜੋਸਫ ਦੇ ਲਈ ਬੁਰਾ ਦਿਨ ਲੈ ਕੇ ਆਇਆ। ਸਵੇਰੇ ਹੀ ਉਸ ਨੂੰ ਫੋਨ 'ਤੇ ਪਤਾ ਚੱਲਿਆ ਕਿ ਉਸ ਦੀ ਮਾਂ ਦਾ ਦਿਹਾਂਤ ਹੋ ਗਈ ਹੈ। ਜਿਸ ਤਰ੍ਹਾਂ ਹੀ ਵੈਸਟਇੰਡੀਜ਼ ਟੀਮ ਦੇ ਸਾਥੀ ਖਿਡਾਰੀਆਂ ਪਤਾ ਚੱਲੀ ਤਾਂ ਸਾਰੇ ਹੀ ਜੋਸਫ ਨੂੰ ਸਾਂਤਵਨਾ ਦੇਣ ਪਹੁੰਚ ਗਏ। ਕ੍ਰਿਕਟ ਦੇ ਪ੍ਰਤੀ ਆਪਣੀ ਤਤਪਰਤਾ ਨੂੰ ਪੂਰਾ ਕਰਨ ਲਈ ਜੋਸਫ ਹੁਣ ਵੀ ਮੈਦਾਨ 'ਚ ਟਿਕੇ ਹੋਏ ਹਨ। ਮੈਚ ਦੇ ਤੀਜੇ ਦਿਨ ਉਹ 1 ਦੌੜ 'ਤੇ ਅਜੇਤੂ ਸਨ।

PunjabKesari
ਉਕਤ ਘਟਨਾਕ੍ਰਮ 'ਚ ਸਭ ਤੋਂ ਵਧੀਆ ਗੱਲ ਵੈਸਟਇੰਡੀਜ਼ ਦੇ ਦਿੱਗਜ ਕ੍ਰਿਕਟਕ ਇਯਾਨ ਬਿਸ਼ਨ ਦਾ ਅਲਜਾਰੀ ਦਾ ਹੌਸਲਾ ਵਧਾਉਣ ਲਈ ਗ੍ਰਾਊਂਡ 'ਚ ਆਉਣਾ ਸੀ। ਵਿੰਡੀਜ਼ ਕ੍ਰਿਕਟ ਨੇ ਆਪਣੇ ਆਫਿਸ਼ੀਅਲ ਟਵਿੱਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਬਿਸ਼ਪ ਅਲਜਾਰੀ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਉਕਤ ਪੋਸਟ 'ਚ ਕੈਪਸ਼ਨ ਦਿੱਤੀ ਗਈ ਹੈ। ਇਯਾਨ ਬਿਸ਼ਨ ਐਟੀਗੁਆ ਦੇ ਤੇਜ਼ ਗੇਂਦਬਾਜ਼ ਅਲਜਾਰੀ ਜੋਸਫ ਦੇ ਨਾਲ ਉਸ ਦੀ ਮਾਂ ਸ਼ੈਰੋਨ ਜੋਸਫ ਦੇ ਪੂਰੇ ਹੋ ਜਾਣ ਤੋਂ ਬਾਅਦ ਗੱਲ ਕਰਦੇ ਹੋਏ।

PunjabKesari
ਵੈਸਟਇੰਡੀਜ਼ ਲਈ 8 ਟੈਸਟ ਖੇਡੇ ਹਨ ਅਲਜਾਰੀ ਨੇ
ਵੈਸਟਇੰਡੀਜ਼ ਲਈ ਅਲਜਾਰੀ ਦਾ ਇਹ 8ਵਾਂ ਟੈਸਟ ਮੈਚ ਹੈ। 22 ਸਾਲ ਦੇ ਇਸ ਗੇਂਦਬਾਜ਼ ਨੇ 20 ਵਿਕਟਾਂ ਹਾਸਲ ਕੀਤੀਆਂ ਹਨ। ਇੰਗਲੈਂਡ ਖਿਲਾਫ ਪਹਿਲੀ ਪਾਰੀ 'ਚ ਵੀ ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਉਸ ਨੇ 10 ਓਵਰਾਂ 'ਚ ਤਿੰਨ ਮਿਡਲ ਸੁੱਟ ਕੇ 38 ਦੌੜਾਂ ਦਿੰਦੇ ਹੋਏ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ ਸਨ।


Related News