ਛਾਤੀ 'ਚ ਦਰਦ ਤੋਂ ਬਾਅਦ ਹਸਪਤਾਲ 'ਚ ਦਾਖਲ ਹੋਏ ਵਿੰਡੀਜ਼ ਦੇ ਸਾਬਕਾ ਕ੍ਰਿਕਟਰ ਬ੍ਰਾਇਨ ਲਾਰਾ
Tuesday, Jun 25, 2019 - 04:16 PM (IST)

ਮੁੰੰਬਈ : ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਮੰਗਲਵਾਰ ਨੂੰ ਇੱਥੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿਚ ਸ਼ਾਮਲ ਤ੍ਰਿਨਿਦਾਦ ਦੇ 50 ਸਾਲਾ ਲਾਰਾ ਨੂੰ ਇੱਥੇ ਇਕ ਪ੍ਰੋਗਰਾਮ ਦੌਰਾਨ ਬੇਚੈਨੀ ਦੀ ਸ਼ਿਕਾਇਤ ਕਰਨ 'ਤੇ ਪਰੇਲ ਦੇ ਗਲੋਬਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਇਸ ਖਿਡਾਰੀ ਦੇ ਕਰੀਬੀ ਸੂਤਰ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ।
ਇਸ ਸਾਬਕਾ ਕ੍ਰਿਕਟਰ ਨੂੰ ਕਿਉਂ ਦਾਖਲ ਕਰਾਇਆ ਗਿਆ ਇਸ 'ਤੇ ਹਸਪਤਾਲ ਅਧਿਕਾਰੀਆਂ ਨੇ ਚੁੱਪ ਸਾਧੀ ਹੋਈ ਹੈ ਪਰ ਉਸਦੀ ਹਾਲਤ ਨੂੰ ਲੈ ਕੇ ਉਸਦੇ ਕੁਝ ਸਮੇਂ 'ਚ ਬਿਆਨ ਜਾਰੀ ਕਰਨ ਦੀ ਉਮੀਦ ਹੈ। ਮੌਜੂਦਾ ਵਰਲਡ ਕੱਪ ਦੇ ਅਧਿਕਾਰੀ ਪ੍ਰਸਾਰਣ ਕਰਤਾ ਲਈ ਜਾਣਕਾਰ ਦੀ ਭੂਮਿਕਾ ਨਿਭਾਉਣ ਲਈ ਲਾਰਾ ਭਾਰਤ ਆਏ ਸੀ। ਖੱਬੇ ਹੱਥ ਦੇ ਮਹਾਨ ਬੱਲੇਬਾਜ਼ ਨੇ ਵੈਸਟਇੰਡੀਜ਼ ਲਈ 131 ਟੈਸਟਾਂ ਵਿਚ 52.89 ਦੀ ਔਸਤ ਨਾਲ 11053 ਦੌੜਾਂ ਬਣਾਈਆਂ ਹਨ। ਉਸ ਨੇ 299 ਵਨ ਡੇ ਕੌਮਾਂਤਰੀ ਮੈਚਾਂ ਵਿਚ 40.17 ਦੀ ਔਸਤ ਨਾਲ 10405 ਦੌੜਾਂ ਬਟੋਰੀਆਂ ਹਨ। ਉਹ ਟੈਸਟ ਪਾਰੀ ਵਿਚ 400 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ।