ਕੋਹਲੀ ਨਾਲ ਵਿਵਾਦ ਲੈ ਕੇ ਹੇਡ ਨੇ ਪਹਿਲੀ ਵਾਰ ਤੋੜੀ ਚੁੱਪੀ, ਆਖ਼ੀ ਇਹ ਗੱਲ
Saturday, Jul 25, 2026 - 10:45 AM (IST)
ਸਪੋਰਟਸ ਡੈਸਕ : ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਟ੍ਰੇਵਿਸ ਹੇਡ ਨੇ ਆਈ.ਪੀ.ਐਲ 2026 ਦੌਰਾਨ ਵਿਰਾਟ ਕੋਹਲੀ ਦੇ ਨਾਲ ਵਿਵਾਦ ਅਤੇ ਉਸ ਦੇ ਬਾਅਦ ਹੋਈ ਸੋਸ਼ਲ ਮੀਡੀਆ ਟ੍ਰੋਲਿੰਗ 'ਤੇ ਪਹਿਲੀ ਵਾਰ ਖੁੱਲ ਕੇ ਆਪਣੀ ਗੱਲ ਸਾਹਮਣੇ ਰੱਖੀ ਹੈ । ਹੇਡ ਨੇ ਉਨ੍ਹਾਂ ਸਾਰੇ ਅਟਕਲਾਂ ਨੂੰ ਖਾਰਿਜ਼ ਕੀਤਾ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਰਾਇਲ ਚੈਲੇਂਜ਼ਰ ਬੈਂਗਲੁਰੂ ਅਤੇ ਸਨਰਾਇਜ਼ਸ ਹੈਦਰਾਬਾਦ ਦੇ ਮੈਚ ਤੋਂ ਬਾਅਦ ਉਸ ਦੇ ਅਤੇ ਵਿਰਾਟ ਕੋਹਲੀ ਦੇ ਵਿਚਾਲੇ ਖਟਾਸ ਆ ਗਈ ਸੀ ।
ਦਰਅਸਲ ਮੈਚ ਖਤਮ ਹੋਣ ਤੋਂ ਬਾਅਦ ਕੈਮਰੇ ਵਿੱਚ ਇਕ ਵੀਡੀਓ ਕੈਦ ਹੋਈ ਸੀ ਜਿਸ ਵਿੱਚ ਵਿਰਾਟ ਕੋਹਲੀ ਨੇ ਟ੍ਰੇਵਿਸ ਹੇਡ ਨਾਲ ਹੱਥ ਨਹੀਂ ਮਿਲਾਇਆ । ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਵਾਂ ਖਿਡਾਰੀਆਂ ਵਿਚਾਲੇ ਕਾਫੀ ਖਬਰਾਂ ਫੈਲ ਗਈਆਂ, ਹਾਲਾਂਕਿ ਹੇਡ ਨੇ ਖੁਦ ਇਨ੍ਹਾਂ ਸਾਰੀਆਂ ਖਬਰਾਂ ਨੂੰ ਪੂਰੀ ਤਰ੍ਹਾ ਨਾਲ ਖਾਰਿਜ਼ ਕਰ ਦਿੱਤਾ । ਕੋਡ ਸਪੋਰਟਸ ਨਾਲ ਗੱਲਬਾਤ ਕਰਦੇ ਹੋਏ ਟ੍ਰੇਵਿਸ ਹੇਡ ਨੇ ਕਿਹਾ ਕਿ ਵਿਰਾਟ ਕੋਹਲੀ ਨਾਲ ਉਸ ਦੇ ਰਿਸ਼ਤੇ ਸਹੀਂ ਹਨ ਅਤੇ ਕਿਸੇ ਤਰ੍ਹਾ ਦੇ ਵਿਵਾਦ ਦੀ ਗੱਲ ਬੇਬੁਨਿਆਦ ਹੈ ।
ਉਸ ਨੇ ਕਿਹਾ ਕਿ 'ਮੈਨੂੰ ਲਗਦਾ ਹੈ ਕਿ ਪੈਚ-ਅਪ ਜਿਹਾ ਕੁਝ ਹੈ, ਅਜਿਹੀ ਕੋਈ ਗੱਲ ਨਹੀਂ ਹੈ । ਟੂਰਨਾਮੈਂਟ ਜਿਸ ਤਰ੍ਹਾ ਦਾ ਚੱਲਿਆ, ਉਸ ਤਰ੍ਹਾ ਹੀ ਸਭ ਕੁਝ ਹੋਇਆ, ਇਸ ਵਿੱਚ ਕੋਈ ਵੀ ਹੈਰਾਨੀ ਵਾਲੀ ਗੱਲ ਨਹੀਂ ਸੀ ', ਹੇਡ ਦੇ ਇਸ ਬਿਆਨ ਤੋਂ ਬਾਅਦ ਵਿਰਾਟ ਅਤੇ ਉਸ ਦੇ ਵਿਚਾਲੇ ਵਿਵਾਦ ਦੀਆਂ ਸਾਰੀਆਂ ਅਟਕਲਾਂ 'ਤੇ ਰੋਕ ਲਗ ਗਈ ਹੈ । ਹੇਡ ਨੇ ਦੱਸਿਆ ਕਿ ਮੈਦਾਨ 'ਤੇ ਹੋਣ ਵਾਲੀਆਂ ਘਟਨਾਵਾਂ ਨੂੰ ਉਹ ਇਕ ਖਿਡਾਰੀ ਦੇ ਤੌਰ 'ਤੇ ਸੰਭਾਲ ਲੈਂਦੇ ਹਨ, ਪਰ ਜਦੋਂ ਸੋਸ਼ਲ ਮੀਡੀਆ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਸਥਿਤੀ ਕਾਫੀ ਅਲੱਗ ਹੋ ਗਈ ।
ਹੇਡ ਨੇ ਕਿਹਾ ਕਿ 'ਜੇਸਿਕਾ ਅਤੇ ਮੈਂ ਚੀਜ਼ਾਂ ਨੂੰ ਸਹੀ ਨਜ਼ਰੀਏ ਨਾਲ ਦੇਖਦੇ ਹਾਂ, ਅਸੀਂ ਜਾਣਦੇ ਹਾਂ ਕਿ ਇਹ ਉਸ ਹੀ ਦੁਨੀਆ ਦਾ ਹਿੱਸਾ ਹਨ, ਜਿਸ ਵਿੱਚ ਅਸੀਂ ਰਹਿੰਦੇ ਹਾਂ ,ਪਰ ਅਸਲ ਪਰੇਸ਼ਾਨੀ ਉਸ ਸਮੇਂ ਹੋਈ, ਜਦੋਂ ਮਾਮਲਾ ਪਰਿਵਾਰ ਦੇ ਦੂਜੇ ਮੈਬਰਾਂ ਤਕ ਪਹੁੰਚ ਗਿਆ। ਉਹ ਲੋਕ ਅਜਿਹੀਆਂ ਚੀਜ਼ਾਂ ਦੇਖਣ ਦੇ ਆਦੀ ਨਹੀਂ ਹਨ । 'ਵਿਵਾਦ ਦੇ ਦੌਰਾਨ ਟ੍ਰੇਵਿਸ ਹੇਡ ਦੀ ਪਤਨੀ ਜੇਸਿਕਾ ਹੇਡ ਨੂੰ ਵੀ ਸੋਸ਼ਲ ਮੀਡੀਆ 'ਤੇ ਕਈ ਗਲਤ ਮੈਸਿਜ਼ ਮਿਲੇ ਸਨ ।
ਟ੍ਰੇਵਿਸ ਨੇ ਕਿਹਾ ਕਿ ਉਸ ਦੀ ਪਤਨੀ ਨੇ ਪੂਰੇ ਮਾਮਲੇ ਨੂੰ ਬੇਹੱਦ ਸਹੀ ਤਰੀਕੇ ਨਾਲ ਸੰਭਾਲਿਆ । ਉਸ ਨੇ ਕਿਹਾ ਕਿ 'ਕੁਝ ਦਿਨ ਬਾਅਦ ਲੋਕ ਸਭ ਕੁਝ ਭੁੱਲ ਜਾਂਦੇ ਹਨ । ਜੇਸਿਕਾ ਨੇ ਇਸ ਪੂਰੇ ਮਾਮਲੇ ਨੂੰ ਸ਼ਾਨਦਾਰ ਤਰੀਕੇ ਨਾਲ ਸੰਭਾਲਿਆ । ਅਸਲੀ ਚੁਣੌਤੀ ਇਹ ਹੁੰਦੀ ਹੈ ਕਿ ਪਰਿਵਾਰ ਦੇ ਕਾਫੀ ਲੋਕ ਇਨ੍ਹਾਂ ਚੀਜ਼ਾਂ ਨੂੰ ਕਿਸ ਤਰ੍ਹਾ ਲੈਂਦੇ ਹਨ । ਹੇਡ ਨੇ ਸਾਫ ਸੰਕੇਤ ਦਿੱਤਾ ਕਿ ਖਿਡਾਰੀਆਂ ਦੀ ਆਲੋਚਨਾ ਖੇਡ ਦਾ ਹਿੱਸਾ ਹੋ ਸਕਦੀ ਹੈ, ਪਰ ਉਸ ਦੇ ਪਰਿਵਾਰ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਉਣਾ ਸਹੀ ਨਹੀਂ ਹੈ ।
ਟ੍ਰੇਵਿਸ ਹੇਡ ਦੇ ਇਸ ਬਿਆਨ ਤੋਂ ਇਹ ਸਾਫ ਹੋ ਗਿਆ ਹੈ ਕਿ ਮੈਦਾਨ 'ਤੇ ਹੋਣ ਵਾਲੀ ਕੁਝ ਗੱਲਾਂ ਸੋਸ਼ਲ ਮੀਡੀਆ 'ਤੇ ਬਣਾਈਆਂ ਕਹਾਣੀਆਂ ਹਮੇਸ਼ਾ ਸੱਚ ਨਹੀਂ ਹੁੰਦੀਆਂ । ਉਸ ਨੇ ਨਾ ਸਿਰਫ ਵਿਰਾਟ ਕੋਹਲੀ ਨਾਲ ਕਿਸੇ ਵੀ ਵਿਵਾਦ ਤੋਂ ਇੰਨਕਾਰ ਕੀਤਾ, ਜਦਕਿ ਇਹ ਵੀ ਦੱਸਿਆ ਕਿ ਖਿਡਾਰੀਆਂ ਦੇ ਪਰਿਵਾਰਾਂ ਨੂੰ ਆਨਲਾਇਨ ਨਫਰਤ ਦਾ ਸਾਹਮਣਾ ਕਰਨਾ ਖੇਡ ਦੀ ਸਭ ਤੋਂ ਬਦਕਿਮਸਤੀ ਸਚਾਈ ਵਿੱਚੋਂ ਇਕ ਹੈ ।
