IND vs ZIM: ਟੀਮ ਇੰਡੀਆ ਦਾ ਜ਼ਿੰਬਾਬਵੇ 'ਤੇ 'ਕਲੀਨ ਸਵੀਪ', ਤੀਜੇ T20 'ਚ 35 ਦੌੜਾਂ ਨਾਲ ਹਰਾਇਆ
Sunday, Jul 26, 2026 - 08:24 PM (IST)
ਸਪੋਰਟਸ ਡੈਸਕ : ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਐਤਵਾਰ (26 ਜੁਲਾਈ) ਨੂੰ ਹਰਾਰੇ ਸਪੋਰਟਸ ਕਲੱਬ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਵੈਭਵ ਸੂਰਿਆਵੰਸ਼ੀ ਦੇ ਤੂਫਾਨੀ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ ਤੇ ਜ਼ਿੰਬਾਬਵੇ ਨੂੰ ਜਿੱਤ ਲਈ 193 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਨੇ ਇਹ ਮੈਚ 35 ਦੌੜਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਇਸ ਟੀ-20 ਸੀਰੀਜ਼ ਵਿੱਚ ਜ਼ਿੰਬਾਬਵੇ ਨੂੰ 3-0 ਨਾਲ ਕਲੀਨ ਸਵੀਪ ਕਰ ਲਿਆ। ਭਾਰਤ ਲਈ ਵੈਭਵ ਸੂਰਿਆਵੰਸ਼ੀ ਨੇ 81 ਦੌੜਾਂ, ਈਸ਼ਾਨ ਕਿਸ਼ਨ ਨੇ 29 ਦੌੜਾਂ, ਸ਼੍ਰੇਅਸ ਅਈਅਰ ਨੇ 27 ਦੌੜਾਂ, ਰਿੰਕੂ ਸਿੰਘ ਨੇ 25 ਦੌੜਾਂ ਤੇ ਤਿਲਕ ਵਰਮਾ ਨੇ 11 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸਿਕੰਦਰ ਰਜ਼ਾ ਨੇ 1, ਬਲੈਸਿੰਗ ਮੁਜ਼ਰਬਾਨੀ ਨੇ 1, ਬ੍ਰੈਡ ਇਵਾਂਸ ਨੇ 2 ਤੇ ਵੇਸਲੀ ਮਧੇਵੇਰੇ ਨੇ 1 ਵਿਕਟਾਂ ਲਈਆਂ।
ਪਲੇਇੰਗ ਇਲੈਵਨ
ਜ਼ਿੰਬਾਬਵੇ : ਬ੍ਰਾਇਨ ਬੇਨੇਟ, ਬੇਨ ਕੁਰੇਨ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਵੇਸਲੇ ਮਧਵੇਰੇ, ਤਦੀਵਾਨਾਸ਼ੇ ਮਾਰੂਮਨੀ (ਵਿਕਟਕੀਪਰ), ਬ੍ਰੈਡ ਇਵਾਨਸ, ਨਿਊਮੈਨ ਨਿਆਮੁਰੀ, ਵੇਲਿੰਗਟਨ ਮਸਾਕਾਦਜ਼ਾ, ਬਲੇਸਿੰਗ ਮੁਜ਼ਾਰਬਾਨੀ
ਭਾਰਤ : ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸੂਰਯਾਂਸ਼ ਸ਼ੈਡਗੇ, ਰਿੰਕੂ ਸਿੰਘ, ਰਵੀ ਬਿਸ਼ਨੋਈ, ਅਸ਼ੋਕ ਸ਼ਰਮਾ, ਯਸ਼ ਠਾਕੁਰ, ਮਯੰਕ ਯਾਦਵ।
