IND vs ZIM: ਭਾਰਤ ਨੇ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ; ਵੈਭਵ ਸੂਰਿਆਵੰਸ਼ੀ ਨੇ ਖੇਡੀ ਤੂਫ਼ਾਨੀ ਪਾਰੀ

Thursday, Jul 23, 2026 - 07:57 PM (IST)

IND vs ZIM: ਭਾਰਤ ਨੇ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ; ਵੈਭਵ ਸੂਰਿਆਵੰਸ਼ੀ ਨੇ ਖੇਡੀ ਤੂਫ਼ਾਨੀ ਪਾਰੀ

ਸਪੋਰਟਸ ਡੈਸਕ : ਭਾਰਤ ਤੇ ਜ਼ਿੰਬਾਬਵੇ ਵਿਚਾਲੇ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਹਰਾਰੇ ਦੇ ਸਪੋਰਟਸ ਕਲੱਬ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 126 ਦੌੜਾਂ ਦਾ ਟੀਚਾ ਦਿੱਤਾ। ਜ਼ਿੰਬਾਬਵੇ ਲਈ ਵੇਸਲੀ ਮਧੇਵੇਰਾ ਨੇ 39 ਦੌੜਾਂ, ਰਿਆਨ ਬਰਲ ਨੇ 26 ਦੌੜਾਂ ਤੇ ਤਾਦੀਵਿਨਾਸ਼ੇ ਮਾਰੂਮਾਨੀ ਨੇ 27 ਦੌੜਾਂ ਬਣਾਈਆਂ।

ਭਾਰਤ ਲਈ ਮਯੰਕ ਯਾਦਵ ਨੇ 2, ਪ੍ਰਿੰਸ ਯਾਦਵ ਨੇ 2, ਸ਼ਿਵਮ ਦੂਬੇ ਨ 1 ਤੇ ਰਵੀ ਬਿਸ਼ਨੋਈ ਨੇ 1 ਵਿਕਟਾਂ ਲਈਆਂ। ਭਾਰਤ ਨੇ ਪਹਿਲੇ ਟੀ-20 ਮੈਚ ਵਿੱਚ ਜ਼ਿੰਬਾਬਵੇ ਨੂੰ ਸੱਤ ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਨੇ 126 ਦੌੜਾਂ ਦਾ ਟੀਚਾ 13.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਇਹ ਸ਼੍ਰੇਅਸ ਅਈਅਰ ਦੀ ਕਪਤਾਨ ਵਜੋਂ ਪਹਿਲੀ ਜਿੱਤ ਹੈ। ਵੈਭਵ ਸੂਰਿਆਵੰਸ਼ੀ ਨੇ 18 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ 19ਵੀਂ ਗੇਂਦ 'ਤੇ ਆਊਟ ਹੋ ਗਿਆ। ਉਸਦੀ ਪਾਰੀ ਵਿੱਚ ਚਾਰ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਉਸਦਾ ਸਟ੍ਰਾਈਕ ਰੇਟ 263.15 ਸੀ। 


ਟੀਮਾਂ:

ਜ਼ਿੰਬਾਬਵੇ (ਪਲੇਇੰਗ ਇਲੈਵਨ) : ਬ੍ਰਾਇਨ ਬੇਨੇਟ, ਤਦੀਵਾਨਾਸ਼ੇ ਮਾਰੂਮਾਨੀ (ਵਿਕਟਕੀਪਰ), ਬੇਨ ਕੁਰੇਨ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਵੇਸਲੀ ਮਾਧਵੇਰੇ, ਬ੍ਰੈਡ ਇਵਾਨਸ, ਨਿਊਮੈਨ ਨਿਆਮਹੂਰੀ, ਰਿਚਰਡ ਨਗਾਰਵਾ, ਬਲੇਸਿੰਗ ਮੁਜ਼ਾਰਬਾਨੀ।

ਭਾਰਤ (ਪਲੇਇੰਗ ਇਲੈਵਨ) : ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਪ੍ਰਿੰਸ ਯਾਦਵ, ਅਸ਼ੋਕ ਸ਼ਰਮਾ, ਮਯੰਕ ਯਾਦਵ ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Shubam Kumar

Content Editor

Related News