ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਧੋਨੀ ਨੂੰ ਬਣਾਇਆ ਬ੍ਰਾਂਡ ਅੰਬੈਸਡਰ

Tuesday, Jul 28, 2026 - 07:12 PM (IST)

ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਧੋਨੀ ਨੂੰ ਬਣਾਇਆ ਬ੍ਰਾਂਡ ਅੰਬੈਸਡਰ

ਬਿਜ਼ਨੈੱਸ ਡੈਸਕ - ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਮਾਲਾਬਾਰ ਗੋਲਡ ਐਂਡ ਡਾਇਮੰਡਸ, ਵੱਖ-ਵੱਖ ਕਾਰੋਬਾਰਾਂ ਵਾਲੇ ਭਾਰਤੀ ਗਰੁੱਪ ਮਾਲਾਬਾਰ ਗਰੁੱਪ ਦੀ ਪ੍ਰਮੁੱਖ ਕੰਪਨੀ ਹੈ। ਇਸ ਦੀ ਸ਼ੁਰੂਆਤ 1993 ’ਚ ਕੀਤੀ ਗਈ ਸੀ।

ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ

ਮਾਲਾਬਾਰ ਗਰੁੱਪ ਦੇ ਚੇਅਰਮੈਨ ਐੱਮ. ਪੀ. ਅਹਿਮਦ ਨੇ ਕਿਹਾ, ''ਧੋਨੀ ਨੇ ਆਪਣੀ ਇਮਾਨਦਾਰੀ, ਅਨੁਸ਼ਾਸਨ ਅਤੇ ਨਿਰੰਤਰਤਾ ਦੇ ਦਮ ’ਤੇ ਕਰੋੜਾਂ ਲੋਕਾਂ ਦਾ ਸਤਿਕਾਰ ਅਤੇ ਵਿਸ਼ਵਾਸ ਹਾਸਲ ਕੀਤਾ ਹੈ। ਇਹ ਖ਼ਾਸੀਅਤਾਂ ਕੰਪਨੀ ਦੇ ਮੁੱਲਾਂ ਨਾਲ ਵੀ ਮੇਲ ਖਾਂਦੀਆਂ ਹਨ। ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋਰਿਕਾਰਡ ਵਾਧੇ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ , ਮਾਹਿਰਾਂ ਨੇ ਨਿਵੇਸ਼ਕਾਂ ਨੂੰ ਦਿੱਤੀ ਅਹਿਮ ਸਲਾਹ

ਧੋਨੀ ਨੇ ਕਿਹਾ, ''ਆਪਣੇ ਪੂਰੇ ਕਰੀਅਰ ’ਚ ਮੇਰਾ ਇਹੋ ਮੰਨਣਾ ਰਿਹਾ ਹੈ ਕਿ ਕੰਮ ਅਤੇ ਨਿਰੰਤਰਤਾ ਦੇ ਦਮ ’ਤੇ ਹੀ ਭਰੋਸਾ ਹਾਸਲ ਕੀਤਾ ਜਾਂਦਾ ਹੈ। ਇਹੋ ਗੱਲ ਮਾਲਾਬਾਰ ਗੋਲਡ ਐਂਡ ਡਾਇਮੰਡਸ ਨਾਲ ਮੇਰੇ ਇਸ ਜੁੜਾਅ ਨੂੰ ਸਾਰਥਕ ਬਣਾਉਂਦੀ ਹੈ।'' ਧੋਨੀ ਨੇ ਕਿਹਾ ਕਿ ਉਹ ਲੋਕਾਂ ਨੂੰ ਜਿਊਲਰੀ ਖਰੀਦਣ ਬਾਰੇ ਸੋਚ-ਸਮਝ ਕੇ ਫੈਸਲਾ ਲੈਣ ਲਈ ਉਤਸ਼ਾਹਿਤ ਕਰਨ ’ਚ ਮਾਲਾਬਾਰ ਗੋਲਡ ਐਂਡ ਡਾਇਮੰਡਸ ਦਾ ਸਹਿਯੋਗ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News