ਪੱ. ਬੰਗਾਲ ਨੇ ਟੀ20 ਵਿਸ਼ਵ ਕੱਪ ''ਚ ਸ਼ਾਨਦਾਰ ਪ੍ਰਦਰਸ਼ਨ ਕਰਨ ''ਤੇ ਦੀਪਤੀ ਸ਼ਰਮਾ ਨੂੰ ਕੀਤਾ ਸਨਮਾਨਿਤ

Sunday, Mar 15, 2020 - 08:48 PM (IST)

ਪੱ. ਬੰਗਾਲ ਨੇ ਟੀ20 ਵਿਸ਼ਵ ਕੱਪ ''ਚ ਸ਼ਾਨਦਾਰ ਪ੍ਰਦਰਸ਼ਨ ਕਰਨ ''ਤੇ ਦੀਪਤੀ ਸ਼ਰਮਾ ਨੂੰ ਕੀਤਾ ਸਨਮਾਨਿਤ

ਜਲੰਧਰ— ਭਾਰਤੀ ਮਹਿਲਾ ਟੀਮ ਦੀ ਖਿਡਾਰੀ ਦੀਪਤੀ ਸ਼ਰਮਾ ਨੇ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੀਪਤੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੱਛਮੀ ਬੰਗਾਲ ਦੀ ਸਰਕਾਰ ਨੇ ਉਸ ਨੂੰ ਸਨਮਾਨਿਤ ਕੀਤਾ ਹੈ। ਵਿਸ਼ਵ ਕੱਪ ਦੀ ਲੀਗ ਰਾਊਂਡ 'ਚ ਭਾਰਤ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਤੇ ਭਾਰਤੀ ਮਹਿਲਾ ਟੀਮ ਨੇ ਬਿਨ੍ਹਾ ਕੋਈ ਮੈਚ ਹਾਰੇ ਫਾਈਨਲ ਤਕ ਦਾ ਸਫਰ ਕੀਤਾ ਸੀ।


ਪੱਛਮੀ ਬੰਗਾਲ ਦੀ ਸਰਕਾਰ ਵਲੋਂ ਮਿਲੇ ਸਨਮਾਨ ਨੂੰ ਲੈ ਕੇ ਦੀਪਤੀ ਬਹੁਤ ਖੁਸ਼ ਹੈ ਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਪੱਛਮੀ ਬੰਗਾਲ ਦੀ ਨੌਜਵਾਨ ਸੇਵਾ ਤੇ ਖੇਡ ਵਿਭਾਗ, ਸਰਕਾਰ ਵਲੋਂ ਸਨਮਾਨਿਤ ਕੀਤੇ ਜਾਣ ਦਾ ਧੰਨਵਾਦ ਕਰਦੀ ਹਾਂ। ਇਸ ਸਨਮਾਨ ਸਮਾਰੋਹ ਦੌਰਾਨ ਸਾਬਕਾ ਕ੍ਰਿਕਟਰ ਲਕਸ਼ਮੀ ਰਤਨ ਸ਼ੁਕਲਾ, ਜਨਤਕ ਕੰਮ, ਨੌਜਵਾਨ ਮਾਮਲੇ, ਖੇਡ ਮੰਤਰੀ ਅਰੂਪ ਵਿਸ਼ਵਾਸ ਤੇ ਹਾਕੀ ਦੇ ਮਹਾਨ ਖਿਡਾਰੀ ਗੁਰਬਖਸ਼ ਸਿੰਘ ਮੌਜੂਦ ਸਨ।

PunjabKesari
ਦੀਪਤੀ ਸ਼ਰਮਾ ਨੇ ਭਾਰਤ ਦੇ ਲਈ 54 ਵਨ ਡੇ ਤੇ 48 ਟੀ-20 ਮੈਚ ਖੇਡੇ ਹਨ, ਜਿਸ 'ਚ ਉਸ ਨੇ ਭਾਰਤ ਲਈ ਕ੍ਰਮਵਾਰ 1417, 423 ਦੌੜਾਂ ਬਣਾਈਆਂ ਹਨ। ਦੀਪਤੀ ਪਹਿਲੀ ਮਹਿਲਾ ਖਿਡਾਰੀ ਨਹੀਂ ਹੈ, ਜਿਸ ਨੂੰ ਟੀ-20 ਵਿਸ਼ਵ ਕੱਪ ਤੋਂ ਬਾਅਦ ਸਨਮਾਨਿਤ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਭਾਰਤੀ ਏਅਰ ਫੋਰਸ ਨੇ ਸ਼ਿਖਾ ਪਾਂਡੇ ਨੂੰ ਸਨਮਾਨਿਤ ਕੀਤਾ ਗਿਆ ਸੀ।


author

Gurdeep Singh

Content Editor

Related News