ਰਾਸ਼ਟਰਮੰਡਲ ਖੇਡਾਂ ਚ ਚਾਂਦੀ ਤਮਗਾ ਜੇਤੂ ਵੇਟਲਿਫਟਰ ਸੀਮਾ ਡੋਪ ਟੈਸਟ 'ਚ ਫੇਲ੍ਹ, ਲੱਗੀ 4 ਸਾਲ ਦੀ ਪਾਬੰਦੀ

12/28/2019 1:13:19 PM

ਸਪੋਰਟਸ ਡੈਸਕ— ਭਾਰਤ ਦੀ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਵੇਟਲਿਫਟਰ ਸੀਮਾ 'ਤੇ ਡੋਪਿੰਗ ਮਾਮਲੇ ਲਈ 4 ਸਾਲ ਦੀ ਪਾਬੰਦੀ ਲਗਾਈ ਗਈ। ਰਾਸ਼ਟਰੀ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਕਿਹਾ ਕਿ ਸੀਮਾ ਦੇ ਡੋਪ ਨਮੂਨੇ ਇਸ ਸਾਲ ਵਿਸ਼ਾਖਾਪਟਨਮ 'ਚ 34ਵੀਂ ਮਹਿਲਾ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਦੌਰਾਨ ਇਕੱਠੇ ਕੀਤੇ ਗਏ ਸਨ। PunjabKesariਬਿਆਨ ਮੁਤਾਬਕ ''ਚੈਂਪੀਅਨਸ਼ਿਪ ਦੌਰਾਨ ਲਏ ਗਏ ਨਮੂਨਿਆਂ 'ਚ ਪ੍ਰਾਬੰਧਿਤ ਪਦਾਰਥ ਪਾਏ ਗਏ ਜੋ ਪ੍ਰਦਰਸ਼ਨ ਨੂੰ ਸੁਧਾਰਣ ਲਈ ਲਏ ਗਏ ਸਨ। ਇਹ ਪੂਰੀ ਤਰ੍ਹਾਂ ਨਾਲ ਧੋਖਾਧੜੀ ਅਤੇ ਰਾਸ਼ਟਰੀ ਐਂਟੀ ਡੋਪਿੰਗ ਨਿਯਮਾਂ ਦਾ ਸਿੱਧਾ ਉੱਲਘਨ ਸੀ। ਇਸ ਦੇ ਮੁਤਾਬਕ, ''ਉਨ੍ਹਾਂ ਦੇ ਨਮੂਨਿਆਂ 'ਚ ਹਾਈਡਰੋਕਸੀ 4 ਮੈਥੋਕਸੀ ਟੇਮੋਕਸੀਫੈਨ, ਸਲੇਕਟਿਵ ਐਸਟਰੋਜਨ ਰੀਸੈਪਟਰ ਮਾਡਯੂਲਰ ਮੈਟਨੋਲੋਨ, ਐਨਾਬੋਲਿਕ ਸਟੀਰੌਇਡ ਓਸਟਰੀਨ, ਸਲੈਕਟੀਵ ਐਂਡਰੋਜਨ ਰੀਸੈਪਟਰ ਮਾਡਯੂਲਰ ਮੌਜੂਦ ਸਨ।PunjabKesari
ਵਾਡਾ ਦੀ 2019 ਪਾਬੰਧਿਤ ਪਦਾਰਥਾਂ ਦੀ ਸੂਚੀ 'ਚ ਇਹ ਸਾਰੇ ਗੈਰ-ਨਿਰਧਾਰਤ ਪਦਾਰਥ ਹਨ। ਉਨ੍ਹਾਂ ਨੂੰ ਨਾਡਾ ਦੇ ਐਂਟੀ ਡੋਪਿੰਗ ਅਨੁਸ਼ਾਸਨੀ ਪੈਨਲ ਨੇ ਸੁੱਣਵਾਈ ਤੋਂ ਬਾਅਦ 4 ਸਾਲ ਲਈ ਮੁਅੱਤਲ ਕੀਤਾ ਹੈ। ਸੀਮਾ ਨੇ 2017 ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਉਹ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ 75 ਕਿ. ਗ੍ਰਾ. ਵਰਗ 'ਚ 6ਵੇਂ ਸਥਾਨ 'ਤੇ ਰਹੀ ਸੀ।


Related News