ਵੇਟਲਿਫਟਰ ਜੇਰੇਮੀ ਨੇ ਭਾਰਤ ਲਈ ਜਿੱਤਿਆ ਦੂਜਾ ਤਮਗਾ
Friday, Feb 08, 2019 - 09:52 PM (IST)
ਨਵੀਂ ਦਿੱਲੀ — ਯੂਥ ਓਲੰਪਿਕ ਦੇ ਸੋਨ ਤਮਗਾ ਜੇਤੂ ਜੇਰੇਮੀ ਲਾਲਰਿਨੁਗਾ ਨੇ ਸ਼ੁੱਕਰਵਾਰ ਨੂੰ ਪੁਰਸ਼ 67 ਕਿ. ਗ੍ਰ. ਭਾਰ ਵਰਗ ਵਿਚ ਚਾਂਦੀ ਤਮਗਾ ਜਿੱਤ ਕੇ ਥਾਈਲੈਂਡ ਦੇ ਚਿਯਾਂਗ ਮਾਈ ਵਿਚ ਚੱਲ ਰਹੀ ਈ. ਜੀ. ਏ. ਟੀ. ਕੱਪ ਕੌਮਾਂਤਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਭਾਰਤ ਲਈ ਦੂਜਾ ਤਮਗਾ ਹਾਸਲ ਕੀਤਾ। 16 ਸਾਲਾ ਜੇਰੇਮੀ ਨੇ ਸਨੈਚ ਵਿਚ 131 ਕਿ. ਗ੍ਰਾ.ਤੇ ਕਲੀਨ ਐਂਡ ਜਰਕ ਵਿਚ 157 ਕਿ. ਗ੍ਰਾ. ਵਿਚ ਕੁਲ 288 ਕਿ. ਗ੍ਰਾ. ਦਾ ਭਾਰ ਚੁੱਕਿਆ।
ਵੀਰਵਾਰ ਨੂੰ ਵਿਸ਼ਵ ਚੈਂਪੀਅਨ ਸਾਈਖੋਮ ਮੀਰਾਬਾਈ ਚਾਨੂ ਨੇ ਮਹਿਲਾ 49 ਕਿ. ਗ੍ਰਾ. ਭਾਰ ਵਰਗ ਵਿਚ ਸੋਨ ਤਮਗਾ ਹਾਸਲ ਕੀਤਾ ਸੀ।
