ਗਰਦਨ ਦੀ ਸੁਰੱਖਿਆ ਵਾਲਾ ਹੈਲਮੇਟ ਪਾਉਣਾ ਖਿਡਾਰੀਆਂ 'ਤੇ ਨਿਰਭਰ : BCCI
Tuesday, Aug 20, 2019 - 11:07 PM (IST)

ਨਵੀਂ ਦਿੱਲੀ— ਬੀ. ਸੀ. ਸੀ. ਆਈ. ਨੇ ਸਿਰ ਦੇ ਪਿਛਲੇ ਹਿੱਸੇ ਤੇ ਕਨਪਟੀ 'ਤੇ ਗੇਂਦ ਲੱਗਣ ਤੋਂ ਬਚਾਉਣ ਵਾਲੇ ਹੈਲਮੇਟ ਦੇ ਮਹੱਤਵ ਨੂੰ ਲੈ ਕੇ ਆਪਣੇ ਖਿਡਾਰੀਆਂ ਨੂੰ ਜਾਣੂ ਕਰਵਾਇਆ ਹੈ ਪਰ ਗਰਦਨ ਦੀ ਸੁਰੱਖਿਆ ਵਾਲੇ ਹੈਲਮੇਟ ਪਾਉਣ ਦਾ ਫੈਸਲਾ ਕ੍ਰਿਕਟਾਂ 'ਤੇ ਛੱਡ ਦਿੱਤਾ ਹੈ। ਹਾਲਾਂਕਿ ਇਸ ਨੂੰ ਲਾਜ਼ਮੀ ਕਰਨ ਦੀ ਮੰਗ ਲਗਾਤਾਰ ਉੱਠ ਰਹੀ ਹੈ। ਦੂਜੇ ਏਸ਼ੇਜ਼ ਟੈਸਟ ਦੇ ਦੌਰਾਨ ਜੋਫ੍ਰਾ ਆਰਚਰ ਦੀ ਗੇਂਦ ਸਟੀਵ ਸਮਿਥ ਦੇ ਗਰਦਨ 'ਤੇ ਲੱਗੀ ਸੀ ਜਿਸ ਤੋਂ ਬਾਅਦ ਚੱਕਰ ਆਉਣ ਕਾਰਨ ਉਹ ਇਸ ਮੈਚ 'ਚ ਅੱਗੇ ਨਹੀਂ ਖੇਡ ਸਕੇ। ਇਸ ਤੋਂ ਬਾਅਦ ਆਸਟਰੇਲੀਆ ਟੀਮ ਦੇ ਖੇਡ ਮੈਡੀਕਲ ਮੁਖੀ ਨੇ ਕਿਹਾ ਕਿ ਉਸਦੇ ਕ੍ਰਿਕਟਰਾਂ ਲਈ ਜਲਦ ਹੀ ਗਰਦਨ ਦੀ ਸੁਰੱਖਿਆ ਵਾਲੇ ਹੈਲਮੇਟ ਪਾਉਣਾ ਜ਼ਰੂਰੀ ਕੀਤਾ ਜਾ ਸਕਦਾ ਹੈ। ਇਹ ਭਾਵੇਂ ਹੀ ਹੁਣ ਲਾਗੂ ਨਹੀਂ ਹੋਇਆ ਹੈ ਪਰ ਆਈ. ਸੀ. ਸੀ. ਕ੍ਰਿਕਟ ਕਮੇਟੀ ਨੇ ਇਸ 'ਤੇ ਵਿਸਥਾਰ ਚਰਚਾ ਕੀਤੀ ਤੇ ਗੇਂਦ ਲੱਗਣ 'ਤੇ ਚੱਕਰ ਆਉਣ ਦੀ ਦਸ਼ਾ 'ਚ ਬਦਲ ਖਿਡਾਰੀ ਦੀ ਵਿਵਸਥਾ ਕੀਤੀ ਜੋ ਕਿ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰ ਸਕਦਾ ਹੈ।