''ਗਰਦਨ ਦੀ ਸੁਰੱਖਿਆ'' ਵਾਲਾ ਹੈਲਮੇਟ ਪਹਿਨਣਾ ਹੋ ਸਕਦੈ ਜ਼ਰੂਰੀ

Tuesday, Aug 20, 2019 - 04:01 AM (IST)

''ਗਰਦਨ ਦੀ ਸੁਰੱਖਿਆ'' ਵਾਲਾ ਹੈਲਮੇਟ ਪਹਿਨਣਾ ਹੋ ਸਕਦੈ ਜ਼ਰੂਰੀ

ਸਿਡਨੀ— ਸਟੀਵ ਸਮਿਥ ਦੇ ਦੂਜੇ ਏਸ਼ੇਜ਼ ਟੈਸਟ ਕ੍ਰਿਕਟ ਮੈਚ ਵਿਚ ਜੋਫ੍ਰਾ ਆਰਚਰ ਦੇ ਬਾਊਂਸਰ 'ਤੇ ਜ਼ਖ਼ਮੀ ਹੋਣ ਤੋਂ ਬਾਅਦ ਆਸਟਰੇਲੀਆਈ ਕ੍ਰਿਕਟਰਾਂ ਲਈ 'ਗਰਦਨ ਦੀ ਸੁਰੱਖਿਆ' ਵਾਲਾ ਹੈਲਮੇਟ ਪਹਿਨਣਾ ਜ਼ਰੂਰੀ ਕੀਤਾ ਜਾ ਸਕਦਾ ਹੈ। ਆਸਟਰੇਲੀਆ ਫਿਲਿਪ ਹਿਊਜ ਦੀ ਮੌਤ ਤੋਂ ਬਾਅਦ ਸੁਰੱਖਿਆ ਇੰਤਜ਼ਾਮ ਅਪਣਾਉਣ 'ਤੇ ਜ਼ੋਰ ਦੇ ਰਿਹਾ ਹੈ। ਹਿਊਜ 2014 ਵਿਚ ਸ਼ੈਫੀਲਡ ਸ਼ੀਲਡ ਮੈਚ ਦੌਰਾਨ ਬਾਊਂਸਰ ਨਾਲ ਜ਼ਖ਼ਮੀ ਹੋ ਗਿਆ ਸੀ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ ਸੀ। 
ਹਿਊਜ ਦੀ ਮੌਤ ਤੋਂ ਬਾਅਦ ਆਸਟਰੇਲੀਆ ਦੇ ਪਹਿਲੀ ਸ਼੍ਰੇਣੀ ਕ੍ਰਿਕਟਰਾਂ ਨੂੰ ਗਰਦਨ ਦੀ ਸੁਰੱਖਿਆ ਵਾਲੇ ਹੈਲਮੇਟ ਪਹਿਨਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਨੂੰ 'ਸਟੇਮ ਗਾਰਡਸ' ਕਿਹਾ ਜਾਂਦਾ ਹੈ ਪਰ ਇਹ ਜ਼ਰੂਰੀ ਨਹੀਂ ਹੈ ਤੇ ਸਮਿਥ ਵੀ ਅਜਿਹਾ ਹੈਲਮੇਟ ਪਹਿਨ ਕੇ ਖੇਡਣ ਲਈ ਉਤਰਿਆ ਸੀ, ਜਿਸ 'ਤੇ 'ਸਟੇਮ ਗਾਰਡਸ' ਨਹੀਂ ਲੱਗੇ ਸਨ।
ਕ੍ਰਿਕਟ ਆਸਟਰੇਲੀਆ ਦੇ ਖੇਡ ਵਿਗਿਆਨ ਤੇ ਖੇਡ ਡਾਕਟਰੀ ਪ੍ਰਮੁੱਖ ਐਲੇਕਸ ਕੋਂਟੋਰਿਸ ਨੇ ਕਿਹਾ ਕਿ ਇਸ ਤਰ੍ਹਾਂ ਦਾ ਹੈਲਮੇਟ ਪਹਿਨਣਾ ਜਲਦ ਹੀ ਜ਼ਰੂਰੀ ਕੀਤਾ ਜਾ ਸਕਦਾ ਹੈ। ਐਲੇਕਸ ਨੇ ਖੁਲਾਸਾ ਕੀਤਾ ਕਿ ਆਈ. ਸੀ. ਸੀ., ਕ੍ਰਿਕਟ ਆਸਟਰੇਲੀਆ, ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਤੇ ਹੈਲਮੇਟ ਨਿਰਮਾਤਾਵਾਂ ਨੇ ਹਾਲ ਹੀ ਵਿਚ ਇਸ ਨੂੰ ਲੈ ਕੇ ਸਮੀਖਿਆ ਵੀ ਕੀਤੀ।


author

Gurdeep Singh

Content Editor

Related News