ਵਾਡਾ ਦੇ ਪ੍ਰਧਾਨ ਨੇ ਕਿਹਾ, ਰੂਸ 'ਤੇ ਪਾਬੰਦੀ ਲਾ ਕੇ ਲਿਆ ਹੈ ਚੰਗਾ ਫੈਸਲਾ

Sunday, Dec 29, 2019 - 11:25 AM (IST)

ਵਾਡਾ ਦੇ ਪ੍ਰਧਾਨ ਨੇ ਕਿਹਾ, ਰੂਸ 'ਤੇ ਪਾਬੰਦੀ ਲਾ ਕੇ ਲਿਆ ਹੈ ਚੰਗਾ ਫੈਸਲਾ

ਸਪੋਰਟਸ ਡੈਸਕ— ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਦੇ ਮੁਖੀ ਕ੍ਰੈਗ ਰੀਡੀ ਨੇ ਰੂਸ ਦੀ ਟੀਮ 'ਤੇ ਓਲੰਪਿਕ ਖੇਡਾਂ ਵਿਚ ਪਾਬੰਦੀ ਲੱਗਣ ਨੂੰ ਲੈ ਕੇ ਕਿਹਾ ਕਿ ਸੰਸਥਾ ਨੇ ਰੂਸ ਦੀ ਰਾਸ਼ਟਰੀ ਟੀਮ 'ਤੇ ਪਾਬੰਦੀ ਲਾ ਕੇ ਸਹੀ ਫੈਸਲਾ ਕੀਤਾ ਹੈ ਤੇ ਉਹ ਖੇਡਾਂ ਦੀ ਸਭ ਤੋਂ ਵੱਡੀ ਅਦਾਲਤ ਖੇਡ ਪੰਚਾਟ ਵਿਚ ਆਪਣੇ ਫੈਸਲੇ ਦਾ ਪੁਰਜ਼ੋਰ ਬਚਾਅ ਕਰੇਗਾ।PunjabKesariਰੂਸ ਦੀ ਡੋਪਿੰਗ ਰੋਕੂ ਏਜੰਸੀ ਨੇ ਹਾਲ ਹੀ ਵਿਚ ਆਪਣੀ ਮੀਟਿੰਗ ਵਿਚ ਵਾਡਾ ਦੇ ਫੈਸਲੇ 'ਤੇ ਅਸਹਿਮਤੀ ਜਤਾਈ ਸੀ। ਵਾਡਾ ਨੇ ਰੂਸ 'ਤੇ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 9 ਦਸੰਬਰ ਨੂੰ ਰੂਸ 'ਤੇ ਅਗਲੇ ਚਾਰ ਸਾਲਾਂ ਤਕ ਵਿਸ਼ਵ ਚੈਂਪੀਅਨਸ਼ਿਪ ਤੇ ਓਲੰਪਿਕ ਸਮੇਤ ਸਾਰੇ ਵਿਸ਼ਵ ਪੱਧਰੀ ਖੇਡ ਟੂਰਨਾਮੈਂਟਾਂ ਵਿਚ ਹਿੱਸਾ ਲੈਣ 'ਤੇ ਬੈਨ ਲਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਰੂਸ ਪਿਛਲੇ ਕਈ ਸਾਲਾਂ ਤੋਂ ਸਰਕਾਰ ਸਪਾਂਸਰ ਡੋਪਿੰਗ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ, ਜਿਸ 'ਤੇ ਇਸ ਮਹੀਨੇ ਫੈਸਲਾ ਲਿਆ ਗਿਆ ਸੀ। 


Related News