ਆਖਰੀ 6 ਓਵਰਾਂ ’ਚ ਖਰਾਬ ਬੱਲੇਬਾਜ਼ੀ ਨਾਲ ਹਾਰੇ : ਹਰਮਨਪ੍ਰੀਤ ਕੌਰ

Tuesday, Oct 14, 2025 - 12:59 PM (IST)

ਆਖਰੀ 6 ਓਵਰਾਂ ’ਚ ਖਰਾਬ ਬੱਲੇਬਾਜ਼ੀ ਨਾਲ ਹਾਰੇ : ਹਰਮਨਪ੍ਰੀਤ ਕੌਰ

ਵਿਸ਼ਾਖਾਪਟਨਮ– ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਆਖਰੀ ਓਵਰਾਂ ਵਿਚ ਹੇਠਲੇ ਕ੍ਰਮ ਦੀ ਬੱਲੇਬਾਜ਼ੀ ਦੇ ਅਚਾਨਕ ਢਹਿ-ਢੇਰੀ ਹੋਣ ਨਾਲ ਅਸੀਂ 30-40 ਦੌੜਾਂ ਪਿੱਛੇ ਰਹਿ ਗਏ ਤੇ ਇਸ ਕਾਰਨ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 

ਕਪਤਾਨ ਹਰਮਨਪ੍ਰੀਤ ਨੇ ਆਸਟ੍ਰੇਲੀਆ ਹੱਥੋਂ ਹਾਰ ਤੋਂ ਬਾਅਦ ਕਿਹਾ, ‘‘ਜਿਸ ਤਰ੍ਹਾਂ ਅਸੀਂ ਸ਼ੁਰੂਆਤ ਕੀਤੀ ਸੀ, ਸਾਨੂੰ ਲੱਗਾ ਸੀ ਕਿ ਅਸੀਂ 30-40 ਦੌੜਾਂ ਹੋਰ ਜੋੜ ਲੈਂਦੇ ਤਾਂ ਫਰਕ ਪੈ ਜਾਂਦਾ। ਆਖਰੀ 6-7 ਓਵਰਾਂ ਵਿਚ ਅਸੀਂ ਦੌੜਾਂ ਨਹੀਂ ਬਣਾ ਸਕੇ ਤੇ ਉਹ ਹੀ ਸਾਨੂੰ ਮਹਿੰਗਾ ਪਿਆ। ਵਿਕਟ ਬੱਲੇਬਾਜ਼ੀ ਲਈ ਬਹੁਤ ਚੰਗੀ ਸੀ ਪਰ ਆਖਰੀ 6 ਓਵਰਾਂ ਦਾ ਅਸੀਂ ਪੂਰਾ ਲਾਭ ਨਹੀਂ ਚੁੱਕ ਸਕੇ। ਪਹਿਲੇ 40 ਓਵਰ ਬਹੁਤ ਚੰਗੇ ਰਹੇ ਪਰ ਆਖਰੀ-10 ਓਵਰਾਂ ਵਿਚ ਅਸੀਂ ਸਹੀ ਤਰੀਕੇ ਨਾਲ ਖੇਡ ਨਹੀਂ ਸਕੇ। ਮੈਚਾਂ ਵਿਚ ਅਜਿਹਾ ਹੁੰਦਾ ਹੈ, ਹਰ ਦਿਨ ਸੌ ਫੀਸਦੀ ਨਹੀਂ ਹੋ ਸਕਦਾ ਪਰ ਇਹ ਅਹਿਮ ਹੈ ਕਿ ਅਸੀਂ ਵਾਪਸੀ ਕਰੀਏ।’’


author

Tarsem Singh

Content Editor

Related News