ਦਿਨੇਸ਼ ਕਾਰਤਿਕ ਦਾ ਹਾਂਗਕਾਂਗ ਸਿਕਸੇਜ਼ ਨਾਲ ਕਰਾਰ, ਟੀਮ ਇੰਡੀਆ ਦੀ ਸੰਭਾਲੇਗਾ ਕਮਾਨ

Friday, Oct 03, 2025 - 02:40 PM (IST)

ਦਿਨੇਸ਼ ਕਾਰਤਿਕ ਦਾ ਹਾਂਗਕਾਂਗ ਸਿਕਸੇਜ਼ ਨਾਲ ਕਰਾਰ, ਟੀਮ ਇੰਡੀਆ ਦੀ ਸੰਭਾਲੇਗਾ ਕਮਾਨ

ਹਾਂਗਕਾਂਗ (ਯੂ. ਐੱਨ. ਆਈ.)- ਦਿਨੇਸ਼ ਕਾਰਤਿਕ ਨੇ ਹਾਂਗਕਾਂਗ ਸਿਕਸੇਜ਼ ਨਾਲ ਕਰਾਰ ਕੀਤਾ ਹੈ। ਹਾਲ ਹੀ ’ਚ ਆਈ. ਐੱਲ. ਐੱਲ.-20 ਵਿਚ ਸ਼ਾਰਜਾਹ ਵਾਰੀਅਰਸ ਲਈ ਖੇਡਣ ਲਈ ਸਹਿਮਤ ਹੋਣ ਤੋਂ ਬਾਅਦ ਕਾਰਤਿਕ (40) ਆਪਣੇ ਸਾਬਕਾ ਭਾਰਤੀ ਅਤੇ ਤਮਿਲਨਾਡੂ ਟੀਮ ਦੇ ਸਾਥੀ ਆਰ. ਅਸ਼ਵਿਨ ਨਾਲ ਜੁੜੇਗਾ, ਜਿਸ ਨੇ ਪਹਿਲਾਂ ਇਸ ਸਿਕਸ-ਏ-ਸਾਈਡ ਟੂਰਨਾਮੈਂਟ ’ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਸੀ। ਆਯੋਜਕਾਂ, ਕ੍ਰਿਕਟ ਹਾਂਗਕਾਂਗ ਨੇ ਕਿਹਾ ਕਿ ਕਾਰਤਿਕ ਭਾਰਤੀ ਟੀਮ ਦੀ ਕਪਤਾਨੀ ਕਰੇਗਾ।

ਕਾਰਤਿਕ ਨੇ ਕਿਹਾ ਕਿ ਹਾਂਗਕਾਂਗ ਸਿਕਸੇਜ਼ ’ਚ ਟੀਮ ਇੰਡੀਆ ਦੀ ਅਗਵਾਈ ਕਰਨੀ ਮੇਰੇ ਲਈ ਬੇਹੱਦ ਸਨਮਾਨ ਦੀ ਗੱਲ ਹੈ। ਇਹ ਇਕ ਇਸ ਤਰ੍ਹਾਂ ਦਾ ਟੂਰਨਾਮੈਂਟ ਹੈ, ਜਿਸ ਦਾ ਇਤਿਹਾਸ ਵਿਸ਼ਾਲ ਹੈ। ਮੈਂ ਇਸ ਤਰ੍ਹਾਂ ਦੇ ਖਿਡਾਰੀਆਂ ਦੇ ਸਮੂਹ ਦੀ ਅਗਵਾਈ ਕਰਨ ਲਈ ਉਤਸਾਹਿਤ ਹਾਂ, ਜਿਨ੍ਹਾਂ ਦੇ ਨਾਂ ਹੈਰਾਨੀਜਨਕ ਰਿਕਾਰਡ ਹਨ। ਅਸੀਂ ਨਾਲ ਮਿਲ ਕੇ ਪ੍ਰਸ਼ੰਸਕਾਂ ਨੂੰ ਖੁਸ਼ੀ ਪ੍ਰਦਾਨ ਕਰਾਂਗੇ ਅਤੇ ਮਨੋਰੰਜਕ ਕ੍ਰਿਕਟ ਖੇਡਾਂਗੇ। ਇਹ ਟੂਰਨਾਮੈਂਟ 7 ਤੋਂ 9 ਨਵੰਬਰ ਤੱਕ ਚੱਲੇਗਾ।


author

cherry

Content Editor

Related News