ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ’ਚ 6 ਵਿਕਟਾਂ ਨਾਲ ਹਰਾਇਆ
Wednesday, Oct 01, 2025 - 10:45 PM (IST)

ਮਾਓਂਟ ਮੋਨਗਾਨੂਈ (ਨਿਊਜ਼ੀਲੈਂਡ) (ਏ. ਪੀ.)– ਆਸਟ੍ਰੇਲੀਆ ਨੇ ਮਿਸ਼ੇਲ ਮਾਰਸ਼ ਦੀ 43 ਗੇਂਦਾਂ ਵਿਚ ਖੇਡੀ ਗਈ 85 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਬੁੱਧਵਾਰ ਨੂੰ ਇੱਥੇ ਚੈਪਲ-ਹੈਡਲੀ ਟਰਾਫੀ ਦੇ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮਾਰਸ਼ ਨੇ ਬੋ ਓਵਲ ਵਿਚ ਕੜਾਕੇ ਦੀ ਠੰਡ ਵਿਚ ਖੇਡੇ ਗਏ ਮੈਚ ਦੌਰਾਨ 9 ਚੌਕੇ ਤੇ 5 ਛੱਕੇ ਲਾ ਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ, ਜਿਸ ਨਾਲ ਆਸਟ੍ਰੇਲੀਆ ਨੇ 21 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ’ਤੇ 185 ਦੌੜਾਂ ਬਣਾ ਕੇ ਨਿਊਜ਼ੀਲੈਂਡ ਵੱਲੋਂ ਦਿੱਤੇ ਗਏ 182 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਲਿਆ। ਆਸਟ੍ਰੇਲੀਆ ਨੇ ਮੈਚ ਦੌਰਾਨ 20 ਚੌਕੇ ਤੇ 9 ਛੱਕੇ ਲਾਏ। ਮਾਰਕਸ ਸਟੋਇੰਸ ਨੇ ਪਹਿਲੀ ਹੀ ਗੇਂਦ ’ਤੇ ਚੌਕਾ ਲਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 20 ਓਵਰਾਂ ਵਿਚ 6 ਵਿਕਟਾਂ ’ਤੇ 181 ਦੌੜਾਂ ਬਣਾਈਆਂ ਸਨ।