ਦੂਜੇ ਟੈਸਟ ’ਚ ਮਿਲ ਸਕਦੀ ਹੈ ਬੱਲੇਬਾਜ਼ੀ ਲਈ ਅਨੁਕੂਲ ਪਿੱਚ
Wednesday, Oct 08, 2025 - 01:12 PM (IST)

ਨਵੀਂ ਦਿੱਲੀ– ਦਿੱਲੀ ਵਿਚ 10 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਤੇ ਆਖਰੀ ਭਾਰਤ-ਵੈਸਟਇੰਡੀਜ਼ ਟੈਸਟ ਮੈਚ ਦੀ ਪਿੱਚ ’ਤੇ ਕੁਝ ਹਿੱਸਿਆ ਵਿਚ ਘਾਹ ਹੋਵੇਗਾ ਤੇ ਕੁਝ ਹਿੱਸਿਆ ਵਿਚ ਸਪਾਟ ਸਤ੍ਹਾ ਹੋਵੇਗੀ ਜਦਕਿ ਪਹਿਲੇ ਟੈਸਟ ਮੈਚ ਦੀ ਅਹਿਮਦਾਬਾਦ ਦੀ ਪਿੱਚ ’ਤੇ ਘਾਹ ਦੀ ਸਮਤਲ ਪਰਤ ਸੀ।
ਦਿੱਲੀ ਦੀ ਪਿੱਚ ਕਾਲੀ ਮਿੱਟੀ ਦੀ ਹੋਵੇਗੀ ਤੇ ਬੱਲੇਬਾਜ਼ਾਂ ਦੇ ਅਨੁਕੂਲ ਹੋਵੇਗੀ ਤੇ ਸਤ੍ਹਾ ਹੌਲੀ-ਹੌਲੀ ਸੁਕਣ ਕਾਰਨ ਸਪਿੰਨ ਦੀ ਭੂਮਿਕਾ ਵੀ ਮਹੱਤਵਪੂਰਨ ਹੋਵੇਗੀ। 2019 ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਬਾਅਦ ਤੋਂ ਭਾਰਤ ਦੀਆਂ ਸਭ ਤੋਂ ਹਰੀਆ ਪਿੱਚਾਂ ਵਿਚੋਂ ਇਕ ’ਤੇ ਪਹਿਲੇ ਟੈਸਟ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਵੈਸਟਇੰਡੀਜ਼ ਤਿੰਨ ਦਿਨ ਦੇ ਅੰਦਰ ਹੀ ਹਾਰ ਗਿਆ।