ਦਿਨੇਸ਼ ਕਾਰਤਿਕ ਆਈ. ਐੱਲ. ਟੀ-20 ’ਚ ਸ਼ਾਰਜਾਹ ਵਾਰੀਅਰਸ ਨਾਲ ਜੁੜਿਆ
Wednesday, Oct 01, 2025 - 10:31 AM (IST)

ਸ਼ਾਰਜਾਹ– ਭਾਰਤ ਦਾ ਸਾਬਕਾ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਮੰਗਲਵਾਰ ਨੂੰ ਇੰਟਰਨੈਸ਼ਨਲ ਲੀਗ ਟੀ-20 (ਆਈ. ਐੱਲ. ਟੀ-20) ਦੇ ਚੌਥੇ ਸੈਸ਼ਨ ਤੋਂ ਪਹਿਲਾਂ ਸ਼ਾਰਜਾਹ ਵਾਰੀਅਰਸ ਨਾਲ ਜੁੜ ਗਿਆ ਹੈ। ਕਾਰਤਿਕ ਨੇ ਵਾਰੀਅਰਸ ਟੀਮ ਵਿਚ ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਕੁਸ਼ਲ ਮੈਂਡਿਸ ਦੀ ਜਗ੍ਹਾ ਲਈ। ਇਸ ਟੀਮ ਦਾ ਕੋਚ ਦੱਖਣੀ ਅਫਰੀਕਾ ਦਾ ਸਾਬਕਾ ਕ੍ਰਿਕਟਰ ਜੇ. ਪੀ. ਡੁਮਿਨੀ ਹੈ।
ਕਾਰਤਿਕ ਨੇ ਇੱਥੇ ਕਿਹਾ,‘‘ਮੈਂ ਡੀ. ਪੀ. ਵਰਲਡ ਆਈ. ਐੱਲ. ਟੀ-20 ਟੂਰਨਾਮੈਂਟ ਲਈ ਸ਼ਾਰਜਾਹ ਵਾਰੀਅਰਸ ਟੀਮ ਨਾਲ ਜੁੜ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਜਾਣਦਾ ਹਾਂ ਕਿ ਉਹ ਇਕ ਨੌਜਵਾਨ ਟੀਮ ਹੈ ਤੇ ਜਿਹੜੇ ਕੁਝ ਖਾਸ ਕਰਨ ਦੀ ਇੱਛਾ ਰੱਖਦੇ ਹਨ। ਮੈਂ ਇੱਥੇ ਆ ਕੇ ਖੁਸ਼ ਹਾਂ।’’
ਕਾਰਤਿਕ ਲਈ ਇਹ ਦੂਜੀ ਵਿਦੇਸ਼ੀ ਟੀ-20 ਲੀਗ ਹੋਵੇਗੀ। ਉਹ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਐੱਸ. ਏ.ਟੀ-20 ਦੀ ਟੀਮ ਪਾਰਲ ਰਾਇਲਸ ਦਾ ਹਿੱਸਾ ਰਹਿ ਚੁੱਕਾ ਹੈ।