ਵਿਸ਼ਵ ਕੱਪ ਦੇ ਵੱਖ-ਵੱਖ ਹਾਲਾਤ ਦਾ ਫਾਇਦਾ ਚੁੱਕਣ ਲਈ ਸਾਡੇ ਕੋਲ ਸਹੀ ਗੇਂਦਬਾਜ਼ : ਮਹਾਮਬ੍ਰੇ
Tuesday, Nov 14, 2023 - 06:34 PM (IST)
ਬੈਂਗਲੁਰੂ, (ਭਾਸ਼ਾ)– ਭਾਰਤ ਦੇ ਗੇਂਦਬਾਜ਼ੀ ਕੋਚ ਪਾਰਸ ਮਹਾਮਬ੍ਰੇ ਨੇ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਗੇਂਦਬਾਜ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਜੋੜ ਕਲਾ ਨੇ ਉਨ੍ਹਾਂ ਨੂੰ ਮੌਜੂਦਾ ਵਿਸ਼ਵ ਕੱਪ ਵਿਚ ਵੱਖ-ਵੱਖ ਹਾਲਾਤ ਵਿਚ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਵਿਚ ਸਮਰੱਥ ਬਣਾਇਆ।
ਇਹ ਵੀ ਪੜ੍ਹੋ : CWC 23: ਜਿੱਤ ਦੇ 'ਰੱਥ' 'ਤੇ ਸਵਾਰ ਭਾਰਤ ਦਾ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਅਸਲ ਇਮਤਿਹਾਨ
ਤੇਜ਼ ਗੇਂਦਬਾਜ਼ ਹੋਣ ਜਾਂ ਸਪਿਨ, ਭਾਰਤੀ ਗੇਂਦਬਾਜ਼ਾਂ ਨੇ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਜਸਪ੍ਰੀਤ ਬੁਮਰਾਹ (17 ਵਿਕਟਾਂ), ਮੁਹੰਮਦ ਸ਼ੰਮੀ (16 ਵਿਕਟਾਂ), ਮੁਹੰਮਦ ਸਿਰਾਜ (12 ਵਿਕਟਾਂ), ਰਵਿੰਦਰ ਜਡੇਜਾ (16 ਵਿਕਟਾਂ) ਤੇ ਕੁਲਦੀਪ ਯਾਦਵ (14 ਵਿਕਟਾਂ) ਨੇ ਟੂਰਨਾਮੈਂਟ ਵਿਚ ਅਜੇ ਤਕ ਆਪਣਾ ਜਲਵਾ ਬਿਖੇਰਿਆ ਹੈ।
ਮਹਾਮਬ੍ਰੇ ਨੇ ਕਿਹਾ,‘‘ਵੱਖ-ਵੱਖ ਕਲਾ ਦੇ ਮਾਮਲੇ ਵਿਚ ਸਾਡੇ ਕੋਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ। ਵੱਖ-ਵੱਖ ਪੱਧਰਾਂ ’ਤੇ, ਅਜਿਹਾ ਕਰਨ ਲਈ ਸਾਡੇ ਕੋਲ ਗੇਂਦਬਾਜ਼ ਹਨ ਤੇ ਅਸੀਂ ਅਜਿਹਾ ਕੀਤਾ ਹੈ।’’ ਉਸ ਨੇ ਕਿਹਾ,‘‘ਅਸੀਂ ਇਕਲੌਤੀ ਟੀਮ ਸੀ, ਜਿਸ ਨੇ ਆਪਣੇ ਮੁਕਾਬਲੇ 9 ਵੱਖ-ਵੱਖ ਸਥਾਨਾਂ ’ਤੇ ਖੇਡੇ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ