ਅਸੀਂ 15 ਤੋਂ 20 ਦੌੜਾਂ ਜ਼ਿਆਦਾ ਦੇ ਦਿੱਤੀਆਂ : ਰਾਹੁਲ
Wednesday, Apr 20, 2022 - 01:46 AM (IST)
ਨਵੀਂ ਮੁੰਬਈ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਲੋਕੇਸ਼ ਰਾਹੁਲ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ 18 ਦੌੜਾਂ ਦੀ ਹਾਰ ਤੋਂ ਬਾਅਦ ਕਿਹਾ ਕਿ ਉਸਦੇ ਗੇਂਦਬਾਜ਼ਾਂ ਨੇ ਵਧੀਆ ਸ਼ੁਰੂਆਤ ਦੇ ਬਾਵਜੂਦ ਵਿਰੋਧੀ ਟੀਮ ਨੂੰ 15 ਤੋਂ 20 ਦੌੜਾਂ ਜ਼ਿਆਦਾ ਬਣਾਉਣ ਦਿੱਤੀਆਂ। ਬੈਂਗਲੁਰੂ ਦੀ ਟੀਮ ਨੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਫਾਫ ਡੂ ਪਲੇਸਿਸ ਦੇ 96 ਦੌੜਾਂ ਦੀ ਬਦੌਲਤ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ 6 ਵਿਕਟਾਂ 'ਤੇ 181 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਲਖਨਊ ਦੀ ਟੀਮ ਜੋਸ਼ ਹੇਜ਼ਲਵੁੱਡ (25 ਦੌੜਾਂ 'ਤੇ ਚਾਰ ਵਿਕਟਾਂ) ਦੀ ਵਧੀਆ ਗੇਂਦਬਾਜ਼ੀ ਦੇ ਸਾਹਮਣੇ 8 ਵਿਕਟਾਂ 'ਤੇ 163 ਦੌੜਾਂ ਹੀ ਬਣਾ ਸਕੀ। ਹਰਸ਼ਲ ਪਟੇਲ ਨੇ 47 ਦੌੜਾਂ 'ਤੇ 2 ਜਦਕਿ ਗਲੇਨ ਮੈਕਸਵੈੱਲ ਨੇ 11 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ : ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
ਲਖਨਊ ਵਲੋਂ ਕਰੁਣਾਲ ਪੰਡਯਾ ਨੇ ਸਭ ਤੋਂ ਜ਼ਿਆਦਾ 42 ਦੌੜਾਂ ਬਣਾਈਆਂ। ਰਾਹੁਲ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਹਿਲੇ ਓਵਰ ਵਿਚ 2 ਵਿਕਟਾਂ ਦੇ ਨਾਲ ਅਸੀਂ ਵਧੀਆ ਸ਼ੁਰੂਆਤ ਕੀਤੀ ਪਰ ਫਿਰ ਪਾਵਰ ਪਲੇਅ ਵਿਚ 50 ਦੌੜਾਂ (47 ਦੌੜਾਂ) ਬਣਾਉਣ ਦਿੱਤੀਆਂ, ਸਾਨੂੰ ਇਸ ਤੋਂ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਇਸ ਪਿੱਚ 'ਤੇ 180 ਦੌੜਾਂ (181 ਦੌੜਾਂ) ਦੇ ਕੇ ਅਸੀਂ ਉਨ੍ਹਾਂ ਨੂੰ 15 ਜਾਂ 20 ਦੌੜਾਂ ਜ਼ਿਆਦਾ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪਿੱਚ ਬੱਲੇਬਾਜ਼ੀ ਦੇ ਲਈ ਆਸਾਨ ਨਹੀਂ ਸੀ। ਅਸੀਂ ਸ਼ੁਰੂਆਤੀ ਵਿਕਟ ਮਿਲੇ, ਜਿਸਦੀ ਸਾਨੂੰ ਭਾਲ ਸੀ ਪਰ ਵਿਚਾਲੇ ਦੇ ਓਵਰਾਂ ਵਿਚ ਅਸੀਂ ਦਬਾਅ ਨਹੀਂ ਬਣਾਇਆ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਟੀਚੇ ਦਾ ਪਿੱਛਾ ਕਰਦੇ ਹੋਏ ਵੱਡੀ ਸਾਂਝੇਦਾਰੀ ਦੀ ਜ਼ਰੂਰਤ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਕ ਵੱਡੀ ਸਾਂਝੇਦਾਰੀ ਦੀ ਜ਼ਰੂਰਤ ਸੀ- ਅਸੀਂ ਦੇਖਿਆ ਕਿ ਫਾਫ ਨੇ ਬੈਂਗਲੁਰੂ ਦੇ ਲਈ ਕੀ ਕੀਤਾ। ਮੈਨੂੰ ਲੱਗਦਾ ਹੈ ਕਿ ਅਸੀਂ ਚੋਟੀ ਤਿੰਨ ਜਾਂ ਚਾਰ ਬੱਲੇਬਾਜ਼ ਵਿਚੋਂ ਇਕ ਵੱਡੀ ਪਾਰੀ ਦੀ ਜ਼ਰੂਰਤ ਸੀ।
ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।