ਅਸੀਂ ਬੱਲੇਬਾਜ਼ੀ ''ਚ ਸੁਧਾਰ ਨਹੀਂ ਕਰ ਸਕੇ : ਰੋਹਿਤ
Monday, Apr 25, 2022 - 01:29 AM (IST)
ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ 'ਚ ਲਖਨਊ ਸੁਪਰ ਜਾਇੰਟਸ ਦੇ ਵਿਰੁੱਧ ਇੱਥੇ 36 ਦੌੜਾਂ ਦੀ ਹਾਰ ਤੋਂ ਬਾਅਦ ਐਤਵਾਰ ਨੂੰ ਕਿਹਾ ਕਿ ਉਸਦੇ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਤੇ 168 ਦੌੜਾਂ ਬਣਾਉਣ ਤੋਂ ਬਾਅਦ ਮੁੰਬਈ ਦੀ ਪਾਰੀ ਨੂੰ 8 ਵਿਕਟਾਂ 'ਤੇ 132 ਦੌੜਾਂ 'ਤੇ ਰੋਕ ਦਿੱਤਾ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਦੇ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਸ਼ਾਕਿਬ ਦੀ ਵਾਪਸੀ
ਸੈਸ਼ਨ ਵਿਚ ਲਗਾਤਾਰ 8ਵੀਂ ਵਾਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਅਸੀਂ ਵਧੀਆ ਗੇਂਦਬਾਜ਼ੀ ਕਰ ਲਖਨਊ ਨੂੰ ਘੱਟ ਸਕੋਰ 'ਤੋ ਰੋਕਿਆ ਸੀ। ਅਸੀਂ ਹਾਲਾਂਕਿ ਵਧੀਆ ਬੱਲੇਬਾਜ਼ੀ ਨਹੀਂ ਕਰ ਸਕੇ। ਅਸੀਂ ਸਾਂਝੇਦਾਰੀਆਂ ਨਹੀਂ ਬਣਾਈਆਂ ਅਤੇ ਖਰਾਬ ਸ਼ਾਟ ਖੇਡੇ, ਖਰਾਬ ਸ਼ਾਟ ਖੇਡਣ ਵਾਲਿਆਂ ਵਿਚ ਮੈਂ ਵੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇਸ ਮੈਚ ਦੀ ਗੱਲ ਨਹੀਂ ਹੈ। ਅਸੀਂ ਪੂਰੇ ਟੂਰਨਾਮੈਂਟ ਵਿਚ ਖਰਾਬ ਬੱਲੇਬਾਜ਼ੀ ਕੀਤੀ। ਕੋਈ ਵੀ ਬੱਲੇਬਾਜ਼ ਜ਼ਿੰਮੇਦਾਰੀ ਲੈ ਕੇ ਆਖਿਰ ਤੱਕ ਖੇਡਣ ਨੂੰ ਤਿਆਰ ਨਹੀਂ ਦਿਖ ਰਿਹਾ। ਮੈਂਚ ਵਿਚ 62 ਗੇਂਦਾਂ ਦੀ ਪਾਰੀ ਵਿਚ 12 ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 103 ਦੌੜਾਂ ਬਣਾਉਣ ਵਾਲੇ ਲਖਨਊ ਦੇ ਕਪਤਾਨ ਲੋਕੇਸ਼ ਰਾਹੁਲ ਮੈਨ ਆਫ ਦਿ ਮੈਚ ਰਹੇ।
ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਖੇਡੇਗੀ 5 ਮੈਚਾਂ ਦੀ ਟੀ20 ਸੀਰੀਜ਼, ਸ਼ਡਿਊਲ ਆਇਆ ਸਾਹਮਣੇ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।